7ਯਿਸ਼ੂ ਦੇ ਉਸ ਪਿਆਰੇ ਚੇਲੇ ਨੇ ਪਤਰਸ ਨੂੰ ਕਿਹਾ, “ਉਹ ਪ੍ਰਭੂ ਹੈ!” ਇਹ ਸੁਣਦੇ ਹੀ ਕਿ ਉਹ ਪ੍ਰਭੂ ਹੈ, ਸ਼ਿਮਓਨ ਪਤਰਸ ਨੇ ਆਪਣਾ ਬਾਹਰੀ ਕੱਪੜਾ ਲਪੇਟਿਆ ਅਤੇ ਝੀਲ ਵਿੱਚ ਛਾਲ ਮਾਰ ਦਿੱਤੀ ਕਿਉਂਕਿ ਉਸ ਸਮੇਂ ਉਹ ਅੱਧੇ ਕੱਪੜਿਆਂ ਵਿੱਚ ਸੀ।
8ਪਰ ਬਾਕੀ ਚੇਲੇ ਮੱਛੀਆਂ ਨਾਲ ਭਰੇ ਹੋਏ ਜਾਲ ਨੂੰ ਖਿੱਚ ਕੇ ਕਿਸ਼ਤੀ ਤੇ ਕਿਨਾਰੇ ਉੱਤੇ ਆਏ। ਉਹ ਧਰਤੀ ਤੋਂ ਬਹੁਤ ਜ਼ਿਆਦਾ ਨਹੀਂ ਸਿਰਫ ਸੌ ਗਜ਼ ਦੂਰ ਸਨ।
9ਕੰਢੇ ਉੱਤੇ ਪਹੁੰਚ ਕੇ ਉਹਨਾਂ ਨੇ ਵੇਖਿਆ ਕਿ ਮੱਛੀ ਪਹਿਲਾਂ ਹੀ ਕੋਲੇ ਦੀ ਅੱਗ ਤੇ ਰੱਖੀ ਹੋਈ ਸੀ ਅਤੇ ਨੇੜੇ ਹੀ ਰੋਟੀ ਵੀ ਸੀ।
10ਯਿਸ਼ੂ ਨੇ ਉਹਨਾਂ ਨੂੰ ਕਿਹਾ, “ਜੋ ਮੱਛੀਆਂ ਤੁਸੀਂ ਹੁਣੇ ਫੜੀਆਂ ਹਨ, ਉਹਨਾਂ ਵਿੱਚੋਂ ਕੁਝ ਇੱਥੇ ਲਿਆਓ।”
11ਸ਼ਿਮਓਨ ਪਤਰਸ ਨੇ ਕਿਸ਼ਤੀ ਉੱਤੇ ਚੜ੍ਹ ਕੇ ਜਾਲ ਕਿਨਾਰੇ ਵੱਲ ਖਿੱਚ ਲਿਆ, ਜੋ ਕੀ ਇੱਕ ਸੌ ਤਰਵੰਜਾ ਵੱਡੀਆਂ ਮੱਛੀਆਂ ਨਾਲ ਭਰੀਆਂ ਹੋਈਆਂ ਸੀ। ਬਹੁਤ ਸਾਰੀਆਂ ਮੱਛੀਆਂ ਹੋਣ ਦੇ ਬਾਵਜੂਦ ਵੀ ਜਾਲ ਪਾਟਿਆ ਨਹੀਂ।