11ਮੈਂ ਤੈਨੂੰ ਸੱਚ-ਸੱਚ ਆਖਦਾ ਹਾਂ, ਅਸੀਂ ਜੋ ਜਾਣਦੇ ਹਾਂ ਉਸ ਬਾਰੇ ਗਵਾਹੀ ਦਿੰਦੇ ਹਾਂ, ਅਤੇ ਅਸੀਂ ਉਸ ਦੀ ਗਵਾਹੀ ਦਿੰਦੇ ਹਾਂ, ਜੋ ਅਸੀਂ ਵੇਖਿਆ ਹੈ, ਪਰ ਤੁਸੀਂ ਸਾਡੀ ਗਵਾਹੀ ਕਬੂਲ ਨਹੀਂ ਕਰਦੇ।
12ਅਜੇ ਤਾਂ ਮੈਂ ਤੁਹਾਡੇ ਨਾਲ ਸਰੀਰਕ ਗੱਲਾਂ ਕਰਦਾ ਹਾਂ ਤਾਂ ਵੀ ਤੁਸੀਂ ਮੇਰੇ ਉੱਤੇ ਵਿਸ਼ਵਾਸ ਨਹੀਂ ਕਰਦੇ ਅਤੇ ਜੇ ਮੈਂ ਤੁਹਾਡੇ ਨਾਲ ਸਵਰਗ ਦੀਆਂ ਗੱਲਾਂ ਕਰਾਂ ਤਾਂ ਤੁਸੀਂ ਵਿਸ਼ਵਾਸ ਕਿਵੇਂ ਕਰੋਗੇ?
13ਮਨੁੱਖ ਦੇ ਪੁੱਤਰ ਦੇ ਇਲਾਵਾ ਹੋਰ ਕੋਈ ਸਵਰਗ ਵਿੱਚ ਨਹੀਂ ਗਿਆ ਕਿਉਂਕਿ ਉਹੀ ਪਹਿਲਾਂ ਸਵਰਗ ਤੋਂ ਉੱਤਰਿਆ ਹੈ।
14ਜਿਸ ਤਰ੍ਹਾਂ ਮੋਸ਼ੇਹ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਚੁੱਕਿਆ ਸੀ, ਉਸੇ ਪ੍ਰਕਾਰ ਇਹ ਜ਼ਰੂਰੀ ਹੈ ਕਿ ਮਨੁੱਖ ਦਾ ਪੁੱਤਰ ਵੀ ਉੱਚਾ ਚੁੱਕਿਆ ਜਾਵੇ,
15ਕਿ ਹਰ ਇੱਕ ਮਨੁੱਖ ਉਸ ਉੱਤੇ ਵਿਸ਼ਵਾਸ ਕਰੇ ਅਤੇ ਅਨੰਤ ਜੀਵਨ ਪ੍ਰਾਪਤ ਕਰੇ।