ਯੋਹਨ 3

ਇਸ ਦੇ ਬਾਅਦ ਯਿਸ਼ੂ ਅਤੇ ਉਸ ਦੇ ਚੇਲੇ ਯਹੂਦੀਆਂ ਦੇ ਇਲਾਕੇ ਵਿੱਚ ਆਏ, ਜਿੱਥੇ ਯਿਸ਼ੂ ਆਪਣੇ ਚੇਲਿਆਂ ਦੇ ਨਾਲ ਰਹਿ ਕੇ ਲੋਕਾਂ ਨੂੰ ਬਪਤਿਸਮਾ ਦਿੰਦੇ ਰਹੇ।

John 3:22 (UKJV) After these things came Jesus and his disciples into the land of Judaea; and there he tarried with them, and baptized.

20ਜਿਹੜਾ ਵਿਅਕਤੀ ਬੁਰੇ ਕੰਮ ਕਰਦਾ ਹੈ ਉਹ ਚਾਨਣ ਤੋਂ ਨਫ਼ਰਤ ਕਰਦਾ ਅਤੇ ਚਾਨਣ ਵਿੱਚ ਨਹੀਂ ਆਉਂਦਾ ਹੈ ਕਿ ਕਿਤੇ ਉਸ ਦੇ ਕੰਮ ਪ੍ਰਗਟ ਨਾ ਹੋਣ ਜਾਣ;

21ਪਰ ਜਿਹੜਾ ਮਨੁੱਖ ਸੱਚਾਈ ਉੱਤੇ ਚੱਲਦਾ ਹੈ ਉਹ ਚਾਨਣ ਦੇ ਕੋਲ ਆਉਂਦਾ ਹੈ, ਜਿਸ ਦੇ ਨਾਲ ਇਹ ਪ੍ਰਗਟ ਹੋ ਜਾਵੇ ਕਿ ਉਸ ਦੇ ਕੰਮ ਪਰਮੇਸ਼ਵਰ ਦੇ ਵੱਲੋਂ ਹਨ।

22ਇਸ ਦੇ ਬਾਅਦ ਯਿਸ਼ੂ ਅਤੇ ਉਸ ਦੇ ਚੇਲੇ ਯਹੂਦੀਆਂ ਦੇ ਇਲਾਕੇ ਵਿੱਚ ਆਏ, ਜਿੱਥੇ ਯਿਸ਼ੂ ਆਪਣੇ ਚੇਲਿਆਂ ਦੇ ਨਾਲ ਰਹਿ ਕੇ ਲੋਕਾਂ ਨੂੰ ਬਪਤਿਸਮਾ ਦਿੰਦੇ ਰਹੇ।

23ਯੋਹਨ ਵੀ ਸ਼ਾਲੇਮ ਦੇ ਨੇੜੇ ਨਗਰ ਏਨੋਨ ਵਿੱਚ ਬਪਤਿਸਮਾ ਦਿੰਦੇ ਸਨ ਕਿਉਂਕਿ ਉੱਥੇ ਪਾਣੀ ਬਹੁਤ ਸੀ। ਲੋਕ ਉੱਥੇ ਬਪਤਿਸਮਾ ਲੈਣ ਜਾਂਦੇ ਸਨ।

24ਇਹ ਗੱਲ ਯੋਹਨ ਦੇ ਕੈਦ ਹੋਣ ਤੋਂ ਪਹਿਲਾਂ ਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.