23ਯੋਹਨ ਵੀ ਸ਼ਾਲੇਮ ਦੇ ਨੇੜੇ ਨਗਰ ਏਨੋਨ ਵਿੱਚ ਬਪਤਿਸਮਾ ਦਿੰਦੇ ਸਨ ਕਿਉਂਕਿ ਉੱਥੇ ਪਾਣੀ ਬਹੁਤ ਸੀ। ਲੋਕ ਉੱਥੇ ਬਪਤਿਸਮਾ ਲੈਣ ਜਾਂਦੇ ਸਨ।
24ਇਹ ਗੱਲ ਯੋਹਨ ਦੇ ਕੈਦ ਹੋਣ ਤੋਂ ਪਹਿਲਾਂ ਦੀ ਹੈ।
25ਯੋਹਨ ਦੇ ਚੇਲਿਆਂ ਦੀ ਇੱਕ ਯਹੂਦੀ ਨਾਲ ਸ਼ੁੱਧੀਕਰਣ ਦੇ ਵਿਸ਼ਾ ਵਿੱਚ ਬਹਿਸ ਛਿੜ ਪਈ।
26ਇਸ ਲਈ ਚੇਲੇ ਯੋਹਨ ਦੇ ਕੋਲ ਆਏ ਅਤੇ ਉਹਨਾਂ ਨੂੰ ਕਿਹਾ, “ਗੁਰੂ ਜੀ, ਵੇਖੋ, ਯਰਦਨ ਨਦੀ ਦੇ ਪਾਰ ਉਹ ਵਿਅਕਤੀ ਜੋ ਤੁਹਾਡੇ ਨਾਲ ਸੀ ਅਤੇ ਤੁਸੀਂ ਜਿਸ ਦੀ ਗਵਾਹੀ ਦਿੰਦੇ ਸੀ, ਸਭ ਲੋਕ ਉਹਨਾਂ ਦੇ ਕੋਲ ਜਾ ਰਹੇ ਹਨ ਅਤੇ ਉਹ ਸਾਰੇ ਲੋਕ ਉਹਨਾਂ ਕੋਲੋਂ ਬਪਤਿਸਮਾ ਲੈ ਰਹੇ ਹਨ।”
27ਯੋਹਨ ਨੇ ਉੱਤਰ ਦਿੱਤਾ, “ਕੋਈ ਵੀ ਵਿਅਕਤੀ ਕੇਵਲ ਉਹੀ ਪ੍ਰਾਪਤ ਕਰ ਸਕਦਾ ਹੈ ਜੋ ਉਸ ਨੂੰ ਸਵਰਗ ਵਿੱਚੋਂ ਦਿੱਤਾ ਜਾਵੇ।