26ਇਸ ਲਈ ਚੇਲੇ ਯੋਹਨ ਦੇ ਕੋਲ ਆਏ ਅਤੇ ਉਹਨਾਂ ਨੂੰ ਕਿਹਾ, “ਗੁਰੂ ਜੀ, ਵੇਖੋ, ਯਰਦਨ ਨਦੀ ਦੇ ਪਾਰ ਉਹ ਵਿਅਕਤੀ ਜੋ ਤੁਹਾਡੇ ਨਾਲ ਸੀ ਅਤੇ ਤੁਸੀਂ ਜਿਸ ਦੀ ਗਵਾਹੀ ਦਿੰਦੇ ਸੀ, ਸਭ ਲੋਕ ਉਹਨਾਂ ਦੇ ਕੋਲ ਜਾ ਰਹੇ ਹਨ ਅਤੇ ਉਹ ਸਾਰੇ ਲੋਕ ਉਹਨਾਂ ਕੋਲੋਂ ਬਪਤਿਸਮਾ ਲੈ ਰਹੇ ਹਨ।”
27ਯੋਹਨ ਨੇ ਉੱਤਰ ਦਿੱਤਾ, “ਕੋਈ ਵੀ ਵਿਅਕਤੀ ਕੇਵਲ ਉਹੀ ਪ੍ਰਾਪਤ ਕਰ ਸਕਦਾ ਹੈ ਜੋ ਉਸ ਨੂੰ ਸਵਰਗ ਵਿੱਚੋਂ ਦਿੱਤਾ ਜਾਵੇ।
28ਤੁਸੀਂ ਆਪ ਮੇਰੇ ਗਵਾਹ ਹੋ ਕਿ ਮੈਂ ਕਿਹਾ ਸੀ, ‘ਮੈਂ ਮਸੀਹ ਨਹੀਂ ਪਰ ਮੈਂ ਮਸੀਹ ਦੇ ਅੱਗੇ ਘੱਲਿਆ ਗਿਆ ਹਾਂ।’
29ਲਾੜੀ ਲਾੜੇ ਦੀ ਹੁੰਦੀ ਹੈ। ਪਰ ਲਾੜੇ ਦੇ ਨਾਲ ਉਸ ਦੇ ਮਿੱਤਰ ਉਸ ਦਾ ਸ਼ਬਦ ਸੁਣ ਕੇ ਬਹੁਤ ਅਨੰਦ ਹੁੰਦੇ ਹਨ। ਅਤੇ ਮੇਰਾ ਇਹ ਅਨੰਦ ਹੁਣ ਪੂਰਾ ਹੋ ਗਿਆ ਹੈ।
30ਇਹ ਜ਼ਰੂਰੀ ਹੈ ਕਿ ਉਹ ਵੱਧਦੇ ਜਾਣ ਅਤੇ ਮੈਂ ਘੱਟਦਾ ਜਾਵਾਂ।”