ਯੋਹਨ 4

ਤਦ ਯਿਸ਼ੂ ਦੇ ਚੇਲੇ ਵਾਪਸ ਆਏ ਅਤੇ ਉਸ ਨੂੰ ਔਰਤ ਨਾਲ ਗੱਲ ਕਰਦਿਆਂ ਵੇਖ ਕੇ ਹੈਰਾਨ ਹੋਏ। ਫਿਰ ਵੀ ਕਿਸੇ ਨੇ ਉਸ ਨੂੰ ਇਹ ਪੁੱਛਣ ਦੀ ਹਿੰਮਤ ਨਹੀਂ ਕੀਤੀ ਕਿ ਉਹ ਔਰਤ ਨਾਲ ਕਿਉਂ ਗੱਲ ਕਰ ਰਿਹਾ ਸੀ ਜਾਂ ਉਹ ਔਰਤ ਤੋਂ ਕੀ ਜਾਣਨਾ ਚਾਹੁੰਦਾ ਸੀ।

John 4:27 (UKJV) And upon this came his disciples, and marvelled that he talked with the woman: yet no man said, What seek you? or, Why talk you with her?

25ਉਸ ਔਰਤ ਨੇ ਕਿਹਾ, “ਮੈਂ ਜਾਣਦੀ ਹਾਂ ਕਿ ਮਸੀਹਾ (ਜਿਸ ਨੂੰ ਮਸੀਹ ਕਹਿੰਦੇ ਹਨ) ਆ ਰਿਹਾ ਹੈ। ਜਦੋਂ ਉਹ ਆਉਣਗੇ, ਉਹ ਸਾਨੂੰ ਸਭ ਕੁਝ ਦੱਸ ਦੇਣਗੇ।”

26ਤਦ ਯਿਸ਼ੂ ਨੇ ਕਿਹਾ, “ਮੈਂ ਉਹੀ ਹਾਂ ਜੋ ਤੇਰੇ ਨਾਲ ਗੱਲ ਕਰ ਰਿਹਾ ਹਾਂ, ਮੈਂ ਮਸੀਹ ਹਾਂ।”

27ਤਦ ਯਿਸ਼ੂ ਦੇ ਚੇਲੇ ਵਾਪਸ ਆਏ ਅਤੇ ਉਸ ਨੂੰ ਔਰਤ ਨਾਲ ਗੱਲ ਕਰਦਿਆਂ ਵੇਖ ਕੇ ਹੈਰਾਨ ਹੋਏ। ਫਿਰ ਵੀ ਕਿਸੇ ਨੇ ਉਸ ਨੂੰ ਇਹ ਪੁੱਛਣ ਦੀ ਹਿੰਮਤ ਨਹੀਂ ਕੀਤੀ ਕਿ ਉਹ ਔਰਤ ਨਾਲ ਕਿਉਂ ਗੱਲ ਕਰ ਰਿਹਾ ਸੀ ਜਾਂ ਉਹ ਔਰਤ ਤੋਂ ਕੀ ਜਾਣਨਾ ਚਾਹੁੰਦਾ ਸੀ।

28ਪਰ ਉਹ ਔਰਤ ਆਪਣੇ ਘੜੇ ਨੂੰ ਛੱਡ ਕੇ ਵਾਪਸ ਸ਼ਹਿਰ ਵੱਲ ਗਈ ਅਤੇ ਲੋਕਾਂ ਨੂੰ ਕਿਹਾ,

29“ਆਓ, ਇੱਕ ਆਦਮੀ ਨੂੰ ਵੇਖੋ ਜਿਸ ਨੇ ਮੈਨੂੰ ਸਭ ਕੁਝ ਦੱਸਿਆ ਜੋ ਮੈਂ ਕੀਤਾ ਸੀ। ਕਿਤੇ ਉਹ ਮਸੀਹ ਤਾਂ ਨਹੀਂ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.