ਯੋਹਨ 4

ਉਹਨਾਂ ਲੋਕਾਂ ਨੇ ਉਸ ਔਰਤ ਨੂੰ ਕਿਹਾ, “ਅਸੀਂ ਹੁਣ ਸਿਰਫ ਤੇਰੇ ਕਹਿਣ ਦੇ ਕਾਰਨ ਵਿਸ਼ਵਾਸ ਨਹੀਂ ਕਰਦੇ; ਹੁਣ ਅਸੀਂ ਆਪ ਉਹ ਨੂੰ ਸੁਣਿਆ ਹੈ, ਅਤੇ ਅਸੀਂ ਜਾਣ ਗਏ ਹਾਂ ਕਿ ਇਹ ਮਨੁੱਖ ਸੱਚ-ਮੁੱਚ ਹੀ ਸੰਸਾਰ ਦਾ ਮੁਕਤੀਦਾਤਾ ਹੈ।”

John 4:42 (UKJV) And said unto the woman, Now we believe, not because of your saying: for we have heard him ourselves, and know that this is indeed the Christ, the Saviour of the world.

40ਜਦੋਂ ਸਾਮਰਿਯਾ ਵਾਸੀ ਯਿਸ਼ੂ ਕੋਲ ਆਏ, ਉਹਨਾਂ ਨੇ ਯਿਸ਼ੂ ਦੇ ਅੱਗੇ ਬੇਨਤੀ ਕੀਤੀ ਕਿ ਉਹ ਉਹਨਾਂ ਦੇ ਨਾਲ ਰਹਿਣ ਅਤੇ ਯਿਸ਼ੂ ਉੱਥੇ ਦੋ ਦਿਨ ਠਹਿਰੇ।

41ਬਹੁਤ ਸਾਰੇ ਹੋਰ ਸਾਮਰੀ ਲੋਕਾਂ ਨੇ ਯਿਸ਼ੂ ਦੇ ਸ਼ਬਦਾਂ ਨੂੰ ਸੁਣ ਕੇ ਵਿਸ਼ਵਾਸ ਕੀਤਾ।

42ਉਹਨਾਂ ਲੋਕਾਂ ਨੇ ਉਸ ਔਰਤ ਨੂੰ ਕਿਹਾ, “ਅਸੀਂ ਹੁਣ ਸਿਰਫ ਤੇਰੇ ਕਹਿਣ ਦੇ ਕਾਰਨ ਵਿਸ਼ਵਾਸ ਨਹੀਂ ਕਰਦੇ; ਹੁਣ ਅਸੀਂ ਆਪ ਉਹ ਨੂੰ ਸੁਣਿਆ ਹੈ, ਅਤੇ ਅਸੀਂ ਜਾਣ ਗਏ ਹਾਂ ਕਿ ਇਹ ਮਨੁੱਖ ਸੱਚ-ਮੁੱਚ ਹੀ ਸੰਸਾਰ ਦਾ ਮੁਕਤੀਦਾਤਾ ਹੈ।”

43ਦੋ ਦਿਨਾਂ ਬਾਅਦ ਯਿਸ਼ੂ ਗਲੀਲ ਨੂੰ ਚਲੇ ਗਏ।

44(ਪਹਿਲਾਂ ਯਿਸ਼ੂ ਇਹ ਕਹਿ ਚੁੱਕਿਆ ਸੀ ਕਿ ਕਿਸੇ ਨਬੀ ਦਾ ਉਸ ਦੇ ਆਪਣੇ ਦੇਸ਼ ਵਿੱਚ ਸਤਿਕਾਰ ਨਹੀਂ ਹੁੰਦਾ।)

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.