9“ਇੱਥੇ ਇੱਕ ਛੋਟਾ ਬੱਚਾ ਹੈ ਜਿਸ ਕੋਲ ਪੰਜ ਛੋਟੀਆਂ ਜੌਂ ਦੀਆਂ ਰੋਟੀਆਂ ਅਤੇ ਦੋ ਛੋਟੀਆਂ ਮੱਛੀਆਂ ਹਨ, ਪਰ ਕੀ ਉਹ ਇੰਨੇ ਸਾਰੇ ਲੋਕਾਂ ਦੇ ਲਈ ਪੂਰੀਆਂ ਹੋਣਗੀਆਂ?”
10ਯਿਸ਼ੂ ਨੇ ਕਿਹਾ, “ਲੋਕਾਂ ਨੂੰ ਬਿਠਾ ਦਿਓ।” ਉਸ ਥਾਂ ਤੇ ਬਹੁਤ ਸਾਰਾ ਘਾਹ ਸੀ, ਅਤੇ ਉਹ ਬੈਠ ਗਏ (ਲਗਭਗ ਪੰਜ ਹਜ਼ਾਰ ਆਦਮੀ ਉੱਥੇ ਸਨ)।
11ਤਦ ਯਿਸ਼ੂ ਨੇ ਰੋਟੀਆਂ ਅਤੇ ਮੱਛੀਆਂ ਲਈਆਂ ਅਤੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਬੈਠੇ ਲੋਕਾਂ ਨੂੰ ਵੰਡ ਦਿੱਤੀਆਂ। ਯਿਸ਼ੂ ਨੇ ਲੋਕਾਂ ਨੂੰ ਦਿੱਤੀਆਂ ਜਿੰਨ੍ਹੀਆਂ ਉਹ ਚਾਹੁੰਦੇ ਸਨ।
12ਜਦੋਂ ਉਹ ਸਾਰੇ ਲੋਕ ਸੰਤੁਸ਼ਟ ਹੋ ਗਏ ਤਾਂ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਬਚੇ ਹੋਏ ਟੁਕੜੇ ਇਕੱਠੇ ਕਰੋ। ਕੁਝ ਵੀ ਬਰਬਾਦ ਨਾ ਹੋਣ ਦਿਓ।”
13ਇਸ ਲਈ ਚੇਲਿਆਂ ਨੇ ਰੋਟੀਆਂ ਨੂੰ ਇਕੱਠਾ ਕੀਤਾ ਅਤੇ ਉਹ ਜੌਂ ਦੀਆਂ ਪੰਜ ਰੋਟੀਆਂ ਦੇ ਟੁਕੜੇ ਨਾਲ ਬਾਰਾਂ ਟੋਕਰੀਆਂ ਭਰ ਗਈਆਂ।