61ਯਿਸ਼ੂ ਨੂੰ ਇਹ ਪਤਾ ਲੱਗ ਗਿਆ ਕਿ ਉਸ ਦੇ ਚੇਲੇ ਇਹ ਸੁਣ ਕੇ ਬੁੜ-ਬੁੜ ਕਰ ਰਹੇ ਹਨ, ਤਾਂ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਕੀ ਤੁਹਾਨੂੰ ਇਹ ਉਪਦੇਸ਼ ਪਰੇਸ਼ਾਨ ਕਰ ਰਿਹਾ ਹੈ?
62ਫਿਰ ਤਾਂ ਤੁਸੀਂ ਹੋਰ ਵੀ ਪਰੇਸ਼ਾਨ ਹੋਵੋਂਗੇ ਜਦੋਂ ਮਨੁੱਖ ਦੇ ਪੁੱਤਰ ਨੂੰ ਸਵਰਗ ਜਾਂਦਿਆਂ ਵੇਖੋਂਗੇ ਜਿੱਥੇ ਉਹ ਪਹਿਲਾਂ ਸੀ!
63ਕੇਵਲ ਆਤਮਾ ਹੀ ਸਦੀਪਕ ਜੀਵਨ ਦਿੰਦਾ ਹੈ। ਮਨੁੱਖੀ ਕੋਸ਼ਿਸ਼ ਕੁਝ ਵੀ ਨਹੀਂ ਕਰ ਸਕਦੀ ਅਤੇ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਬੋਲੀਆਂ ਹਨ ਉਹ ਆਤਮਾ ਅਤੇ ਜੀਵਨ ਹਨ।
64ਪਰ ਤੁਹਾਡੇ ਵਿੱਚੋਂ ਕੁਝ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ।” ਕਿਉਂਕਿ ਯਿਸ਼ੂ ਸ਼ੁਰੂ ਤੋਂ ਜਾਣਦੇ ਸਨ ਕਿ ਕਿਹੜਾ ਉਹਨਾਂ ਉੱਤੇ ਵਿਸ਼ਵਾਸ ਨਹੀਂ ਕਰਦਾ, ਅਤੇ ਕੌਣ ਉਹਨਾਂ ਨੂੰ ਫੜ੍ਹਵਾਏਗਾ।
65ਫੇਰ ਯਿਸ਼ੂ ਨੇ ਕਿਹਾ, “ਇਸੇ ਲਈ ਮੈਂ ਕਿਹਾ ਸੀ ਕਿ ਲੋਕ ਮੇਰੇ ਕੋਲ ਉਦੋਂ ਤੱਕ ਨਹੀਂ ਆ ਸਕਦੇ ਜਦੋਂ ਤੱਕ ਪਿਤਾ ਉਹਨਾਂ ਨੂੰ ਮੇਰੇ ਕੋਲ ਨਾ ਭੇਜੇ।”