ਯੋਹਨ 7

ਫਿਰ ਉਸ ਸਮੇਂ ਯੇਰੂਸ਼ਲੇਮ ਦੇ ਲੋਕਾਂ ਨੇ ਇਹ ਪੁੱਛਣਾ ਸ਼ੁਰੂ ਕਰ ਦਿੱਤਾ ਕਿ, “ਇਹ ਉਹ ਮਨੁੱਖ ਹੈ ਜਿਨ੍ਹਾਂ ਨੂੰ ਉਹ ਯਹੂਦੀ ਆਗੂ ਮਾਰਨਾ ਚਾਹੁੰਦੇ ਹਨ।

John 7:25 (UKJV) Then said some of them of Jerusalem, Is not this he, whom they seek to kill?

23ਜੇ ਸਬਤ ਦੇ ਦਿਨ ਕਿਸੇ ਦੀ ਸੁੰਨਤ ਕੀਤੀ ਜਾਂਦੀ ਹੈ ਇਹ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਮੋਸ਼ੇਹ ਦੀ ਬਿਵਸਥਾ ਨੂੰ ਤੋੜਿਆਂ ਨਾ ਜਾਵੇ, ਤੇ ਫਿਰ ਤੁਸੀਂ ਸਬਤ ਦੇ ਦਿਨ ਇੱਕ ਆਦਮੀ ਦੇ ਪੂਰੇ ਸਰੀਰ ਨੂੰ ਚੰਗਾ ਕਰਨ ਲਈ ਮੇਰੇ ਨਾਲ ਨਾਰਾਜ਼ ਕਿਉਂ ਹੋ?

24ਕਿਸੇ ਦੇ ਬਾਹਰੀ ਰੂਪ ਤੇ ਨਿਆਂ ਨਾ ਕਰੋ, ਪਰ ਜੋ ਸਹੀ ਹੈ ਉਹ ਦੇ ਅਧਾਰ ਤੇ ਨਿਆਂ ਕਰੋ।”

25ਫਿਰ ਉਸ ਸਮੇਂ ਯੇਰੂਸ਼ਲੇਮ ਦੇ ਲੋਕਾਂ ਨੇ ਇਹ ਪੁੱਛਣਾ ਸ਼ੁਰੂ ਕਰ ਦਿੱਤਾ ਕਿ, “ਇਹ ਉਹ ਮਨੁੱਖ ਹੈ ਜਿਨ੍ਹਾਂ ਨੂੰ ਉਹ ਯਹੂਦੀ ਆਗੂ ਮਾਰਨਾ ਚਾਹੁੰਦੇ ਹਨ।

26ਪਰ ਉਹ ਖੁੱਲ੍ਹੇਆਮ ਬੋਲ ਰਹੇ ਹਨ ਅਤੇ ਕੋਈ ਵੀ ਉਹਨਾਂ ਨੂੰ ਕੁਝ ਨਹੀਂ ਕਹਿ ਰਿਹਾ। ਕੀ ਕਿਤੇ ਯਹੂਦੀ ਆਗੂਆਂ ਨੇ ਉਹਨਾਂ ਨੂੰ ਸੱਚ-ਮੁੱਚ ਮਸੀਹ ਤੇ ਨਹੀਂ ਮੰਨ ਲਿਆ?

27ਪਰ ਅਸੀਂ ਜਾਣਦੇ ਹਾਂ ਕਿ ਇਹ ਆਦਮੀ ਕਿੱਥੋਂ ਆਇਆ ਹੈ; ਜਦੋਂ ਮਸੀਹਾ ਆਵੇਗਾ, ਕੋਈ ਨਹੀਂ ਜਾਣੇਗਾ ਕਿ ਉਹ ਕਿੱਥੋਂ ਆਇਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.