38ਜੋ ਕੋਈ ਮੇਰੇ ਤੇ ਵਿਸ਼ਵਾਸ ਕਰਦਾ ਹੈ, ਜਿਵੇਂ ਕਿ ਪੋਥੀ ਵਿੱਚ ਕਿਹਾ ਗਿਆ ਹੈ, ਉਸ ਦੇ ਵਿੱਚੋਂ ਜੀਵਨ ਦੇ ਪਾਣੀ ਦੀਆਂ ਨਦੀਆਂ ਵਗਣਗੀਆਂ।”
39ਇਹ ਸ਼ਬਦ ਯਿਸ਼ੂ ਪਵਿੱਤਰ ਆਤਮਾ ਦੇ ਬਾਰੇ ਬੋਲ ਰਿਹਾ ਸੀ, ਕਿ ਜੋ ਕੋਈ ਉਸ ਤੇ ਵਿਸ਼ਵਾਸ ਕਰਦਾ ਹੈ ਉਹ ਪਵਿੱਤਰ ਆਤਮਾ ਪ੍ਰਾਪਤ ਕਰੇਂਗਾ। ਉਸ ਸਮੇਂ ਤੱਕ ਅਜੇ ਪਵਿੱਤਰ ਆਤਮਾ ਨਹੀਂ ਮਿਲਿਆ ਸੀ, ਕਿਉਂਕਿ ਅਜੇ ਯਿਸ਼ੂ ਦੀ ਮਹਿਮਾ ਨਹੀਂ ਹੋਈ ਸੀ।
40ਉਸ ਦੇ ਸ਼ਬਦਾਂ ਨੂੰ ਸੁਣਦਿਆਂ, ਕੁਝ ਲੋਕਾਂ ਨੇ ਕਿਹਾ, “ਸੱਚ-ਮੁੱਚ ਇਹ ਆਦਮੀ ਨਬੀ ਹੈ।”
41ਹੋਰਾਂ ਨੇ ਕਿਹਾ, “ਉਹ ਮਸੀਹਾ ਹੈ।” ਦੂਜੇ ਲੋਕਾਂ ਨੇ ਪੁੱਛਿਆ, “ਮਸੀਹਾ ਗਲੀਲ ਤੋਂ ਕਿਵੇਂ ਆ ਸਕਦਾ ਹੈ?
42ਕੀ ਪੋਥੀ ਇਹ ਨਹੀਂ ਕਹਿੰਦੀ ਕਿ ਮਸੀਹਾ ਦਾਵੀਦ ਦੇ ਪਰਿਵਾਰ ਅਤੇ ਬੇਥਲੇਹੇਮ ਤੋਂ ਆਵੇਗਾ, ਜਿੱਥੇ ਦਾਵੀਦ ਰਹਿੰਦਾ ਸੀ?”