41ਤੁਸੀਂ ਆਪਣੇ ਪਿਤਾ ਦੇ ਕੰਮ ਕਰ ਰਹੇ ਹੋ।” ਇਸ ਲਈ ਉਹਨਾਂ ਨੇ ਵਿਰੋਧ ਕੀਤਾ, “ਅਸੀਂ ਨਾਜਾਇਜ਼ ਬੱਚੇ ਨਹੀਂ ਹਾਂ। ਸਾਡਾ ਇੱਕ ਹੀ ਪਿਤਾ ਹੈ ਉਹ ਆਪ ਪਰਮੇਸ਼ਵਰ ਹੈ।”
42ਯਿਸ਼ੂ ਨੇ ਉਹਨਾਂ ਨੂੰ ਕਿਹਾ, “ਜੇ ਪਰਮੇਸ਼ਵਰ ਤੁਹਾਡੇ ਪਿਤਾ ਹੁੰਦੇ ਤਾਂ ਤੁਸੀਂ ਮੈਨੂੰ ਪਿਆਰ ਕਰਦੇ ਕਿਉਂਕਿ ਮੈਂ ਪਰਮੇਸ਼ਵਰ ਵੱਲੋਂ ਆਇਆ ਹਾਂ। ਮੈਂ ਆਪਣੇ ਆਪ ਨਹੀਂ ਆਇਆ; ਪਰਮੇਸ਼ਵਰ ਨੇ ਮੈਨੂੰ ਭੇਜਿਆ ਹੈ।
43ਤੁਸੀਂ ਮੇਰੀਆਂ ਗੱਲਾਂ ਨੂੰ ਕਿਉਂ ਨਹੀਂ ਸਮਝਦੇ ਹੋ? ਕਿਉਂਕਿ ਤੁਸੀਂ ਉਹ ਸੁਣਨ ਦੇ ਯੋਗ ਨਹੀਂ ਹੋ ਜੋ ਮੈਂ ਕਹਿੰਦਾ ਹਾਂ।
44ਤੁਸੀਂ ਆਪਣੇ ਪਿਤਾ ਦੁਸ਼ਟ ਦੇ ਹੋ, ਅਤੇ ਤੁਸੀਂ ਆਪਣੇ ਪਿਤਾ ਦੀਆਂ ਇੱਛਾਵਾਂ ਨੂੰ ਪੂਰਾ ਕਰਨਾ ਚਾਹੁੰਦੇ ਹੋ। ਕਿਉਂਕਿ ਉਹ ਸ਼ੁਰੂ ਤੋਂ ਹੀ ਕਾਤਲ ਸੀ ਅਤੇ ਉਸ ਸੱਚਾਈ ਤੇ ਖੜ੍ਹਾ ਨਹੀਂ ਰਹਿੰਦਾ। ਕਿਉਂਕਿ ਉਸ ਵਿੱਚ ਸੱਚਾਈ ਨਹੀਂ ਹੈ। ਜਦੋਂ ਉਹ ਝੂਠ ਬੋਲਦਾ ਹੈ, ਤਾਂ ਉਹ ਆਪਣੇ ਸੁਭਾਉ ਦੇ ਕਾਰਨ ਬੋਲਦਾ ਹੈ, ਕਿਉਂਕਿ ਉਹ ਝੂਠਾ ਹੈ ਅਤੇ ਝੂਠ ਦਾ ਪਿਤਾ ਹੈ।
45ਕਿਉਂਕਿ ਮੈਂ ਸੱਚ ਆਖਦਾ ਹਾਂ, ਤੁਸੀਂ ਮੇਰਾ ਵਿਸ਼ਵਾਸ ਨਹੀਂ ਕਰਦੇ!