7ਜਦੋਂ ਚੇਲੇ ਉਹਨਾਂ ਨੂੰ ਪੁੱਛ ਰਹੇ ਸਨ ਤਾਂ ਯਿਸ਼ੂ ਸਿੱਧੇ ਖੜ੍ਹੇ ਹੋ ਗਏ ਅਤੇ ਉਹਨਾਂ ਨੂੰ ਆਖਿਆ, “ਤੁਹਾਡੇ ਵਿੱਚੋਂ ਕੋਈ ਵੀ ਜੋ ਪਾਪ ਤੋਂ ਬਿਨਾਂ ਹੈ ਉਸ ਨੂੰ ਪਹਿਲਾਂ ਪੱਥਰ ਮਾਰੇ।”
8ਉਹ ਫਿਰ ਹੇਠਾਂ ਝੁਕੇ ਅਤੇ ਜ਼ਮੀਨ ਤੇ ਲਿਖਣ ਲੱਗਾ।
9ਜਦੋਂ ਉਹਨਾਂ ਨੇ ਇਹ ਸੁਣਿਆ ਤਾਂ ਉਹ ਇੱਕ-ਇੱਕ ਕਰਕੇ ਸਾਰੇ ਚੱਲੇ ਗਏ, ਉਹਨਾਂ ਵਿੱਚੋਂ ਬਜ਼ੁਰਗ ਪਹਿਲਾਂ ਗਏ। ਕੇਵਲ ਯਿਸ਼ੂ ਅਤੇ ਉਹ ਔਰਤ ਉੱਥੇ ਰਹਿ ਗਏ।
10ਯਿਸ਼ੂ ਨੇ ਸਿੱਧਾ ਹੋ ਕੇ ਉਸ ਔਰਤ ਨੂੰ ਪੁੱਛਿਆ, “ਹੇ ਔਰਤ, ਉਹ ਕਿੱਥੇ ਹਨ? ਕੀ ਕਿਸੇ ਨੇ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਇਆ?”
11ਔਰਤ ਨੇ ਕਿਹਾ, “ਕਿਸੇ ਨੇ ਵੀ ਨਹੀਂ ਸ਼੍ਰੀਮਾਨ ਜੀ।” ਯਿਸ਼ੂ ਨੇ ਆਖਿਆ ਮੈਂ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਵਾਂਗਾ। “ਹੁਣ ਜਾਂ ਅਤੇ ਫਿਰ ਪਾਪ ਨਾ ਕਰੀਂ।”