ਯੋਹਨ 9

ਇਸ ਲਈ ਫ਼ਰੀਸੀਆਂ ਨੇ ਫਿਰ ਉਸ ਨੂੰ ਪੁੱਛਿਆ, “ਤੈਨੂੰ ਰੋਸ਼ਨੀ ਕਿਵੇਂ ਮਿਲੀ?” ਉਸ ਮਨੁੱਖ ਨੇ ਉੱਤਰ ਦਿੱਤਾ, “ਉਹ ਨੇ ਮੇਰੀਆਂ ਅੱਖਾਂ ਤੇ ਗਿੱਲੀ ਮਿੱਟੀ ਲਗਾਈ ਅਤੇ ਮੈਂ ਧੋ ਲਿਆ ਤੇ ਹੁਣ ਮੈਂ ਦੇਖ ਸਕਦਾ ਹਾਂ।”

John 9:15 (UKJV) Then again the Pharisees also asked him how he had received his sight. He said unto them, He put clay upon mine eyes, and I washed, and do see.

13ਫਿਰ ਲੋਕ ਉਸ ਵਿਅਕਤੀ ਨੂੰ ਜਿਹੜਾ ਅੰਨ੍ਹਾ ਸੀ, ਫ਼ਰੀਸੀਆਂ ਦੇ ਕੋਲ ਲਿਆਏ।

14ਜਿਸ ਦਿਨ ਯਿਸ਼ੂ ਨੇ ਮਿੱਟੀ ਗਿੱਲੀ ਕੀਤੀ ਅਤੇ ਉਸ ਅੰਨ੍ਹੇ ਦੀਆਂ ਅੱਖੀਆਂ ਖੋਲ੍ਹਿਆ ਸਨ ਉਹ ਦਿਨ ਸਬਤ ਦਾ ਸੀ।

15ਇਸ ਲਈ ਫ਼ਰੀਸੀਆਂ ਨੇ ਫਿਰ ਉਸ ਨੂੰ ਪੁੱਛਿਆ, “ਤੈਨੂੰ ਰੋਸ਼ਨੀ ਕਿਵੇਂ ਮਿਲੀ?” ਉਸ ਮਨੁੱਖ ਨੇ ਉੱਤਰ ਦਿੱਤਾ, “ਉਹ ਨੇ ਮੇਰੀਆਂ ਅੱਖਾਂ ਤੇ ਗਿੱਲੀ ਮਿੱਟੀ ਲਗਾਈ ਅਤੇ ਮੈਂ ਧੋ ਲਿਆ ਤੇ ਹੁਣ ਮੈਂ ਦੇਖ ਸਕਦਾ ਹਾਂ।”

16ਕੁਝ ਫ਼ਰੀਸੀਆਂ ਨੇ ਕਿਹਾ, “ਇਹ ਮਨੁੱਖ ਪਰਮੇਸ਼ਵਰ ਵੱਲੋਂ ਨਹੀਂ ਹੈ ਕਿਉਂਕਿ ਇਹ ਸਬਤ ਦੇ ਦਿਨ ਨੂੰ ਨਹੀਂ ਮੰਨਦਾ।” ਪਰ ਦੂਸਰੇ ਲੋਕਾਂ ਨੇ ਪੁੱਛਿਆ, “ਇੱਕ ਪਾਪੀ ਅਜਿਹੇ ਚਮਤਕਾਰ ਕਿਵੇਂ ਕਰ ਸਕਦਾ ਹੈ?” ਇਸ ਲਈ ਉਹ ਆਪਸ ਵਿੱਚ ਸਹਿਮਤ ਨਹੀਂ ਸਨ।

17ਤਾਂ ਫਿਰ ਉਹ ਸਾਰੇ ਫ਼ਰੀਸੀ ਉਸ ਅੰਨ੍ਹੇ ਆਦਮੀ ਕੋਲ ਗਏ ਅਤੇ ਪੁੱਛਿਆ, “ਤੂੰ ਇਸ ਆਦਮੀ ਬਾਰੇ ਕੀ ਕਹੇਗਾ? ਜਿਸ ਨੇ ਤੇਰੀਆਂ ਅੱਖਾਂ ਖੋਲ੍ਹੀਆਂ ਸਨ।” ਉਸ ਆਦਮੀ ਨੇ ਉੱਤਰ ਦਿੱਤਾ, “ਉਹ ਇੱਕ ਨਬੀ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.