ਯੋਹਨ 9

ਇਸੇ ਕਾਰਨ ਉਸ ਦੇ ਮਾਤਾ-ਪਿਤਾ ਨੇ ਕਿਹਾ, “ਉਹ ਉਮਰ ਦਾ ਸਿਆਣਾ ਹੈ; ਉਸ ਨੂੰ ਪੁੱਛੋ।”

John 9:23 (UKJV) Therefore said his parents, He is of age; ask him.

21ਪਰ ਉਹ ਹੁਣ ਕਿਵੇਂ ਵੇਖ ਸਕਦਾ ਹੈ, ਅਤੇ ਕਿਸ ਨੇ ਉਸ ਦੀਆਂ ਅੱਖਾਂ ਨੂੰ ਖੋਲ੍ਹਿਆ ਹੈ, ਸਾਨੂੰ ਨਹੀਂ ਪਤਾ। ਉਸ ਨੂੰ ਪੁੱਛੋ, ਕਿਉਂਕਿ ਉਹ ਉਮਰ ਦਾ ਸਿਆਣਾ ਹੈ; ਉਹ ਆਪੇ ਹੀ ਤੁਹਾਨੂੰ ਦੱਸੇਗਾ।”

22ਉਸ ਦੇ ਮਾਤਾ-ਪਿਤਾ ਨੇ ਇਹ ਇਸ ਲਈ ਕਿਹਾ ਕਿਉਂਕਿ ਉਹ ਯਹੂਦੀ ਆਗੂਆਂ ਤੋਂ ਡਰਦੇ ਸਨ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਫ਼ੈਸਲਾ ਕਰ ਲਿਆ ਸੀ ਕਿ ਜੋ ਕੋਈ ਵੀ ਸਵੀਕਾਰ ਕਰਦਾ ਹੈ ਕਿ ਯਿਸ਼ੂ ਮਸੀਹਾ ਹੈ, ਉਸ ਨੂੰ ਪ੍ਰਾਰਥਨਾ ਸਥਾਨ ਤੋਂ ਬਾਹਰ ਕੱਢ ਦਿੱਤਾ ਜਾਵੇਗਾ।

23ਇਸੇ ਕਾਰਨ ਉਸ ਦੇ ਮਾਤਾ-ਪਿਤਾ ਨੇ ਕਿਹਾ, “ਉਹ ਉਮਰ ਦਾ ਸਿਆਣਾ ਹੈ; ਉਸ ਨੂੰ ਪੁੱਛੋ।”

24ਉਹਨਾਂ ਨੇ ਦੂਸਰੀ ਵਾਰ ਉਸ ਆਦਮੀ ਨੂੰ ਸੱਦਿਆ ਜੋ ਅੰਨ੍ਹਾ ਸੀ। ਉਹਨਾਂ ਨੇ ਕਿਹਾ, “ਸੱਚ ਬੋਲ ਕੇ ਤੂੰ ਪਰਮੇਸ਼ਵਰ ਦੀ ਵਡਿਆਈ ਕਰ। ਅਸੀਂ ਜਾਣਦੇ ਹਾਂ ਕਿ ਇਹ ਆਦਮੀ ਪਾਪੀ ਹੈ।”

25ਉਸ ਨੇ ਜਵਾਬ ਦਿੱਤਾ, “ਭਾਵੇਂ ਉਹ ਪਾਪੀ ਹੈ ਜਾਂ ਨਹੀਂ, ਮੈਨੂੰ ਨਹੀਂ ਪਤਾ। ਇੱਕ ਚੀਜ਼ ਜੋ ਮੈਂ ਜਾਣਦਾ ਹਾਂ, ਮੈਂ ਅੰਨ੍ਹਾ ਸੀ ਪਰ ਹੁਣ ਮੈਂ ਵੇਖਦਾ ਹਾਂ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.