ਯੋਹਨ 9

ਉਸ ਆਦਮੀ ਨੇ ਜਵਾਬ ਦਿੱਤਾ, “ਹੁਣ ਇਹ ਕਮਾਲ ਦੀ ਗੱਲ ਹੈ! ਤੁਸੀਂ ਨਹੀਂ ਜਾਣਦੇ ਕਿ ਉਹ ਕਿੱਥੋਂ ਆਇਆ ਹੈ, ਫਿਰ ਵੀ ਉਸ ਨੇ ਮੇਰੀਆਂ ਅੱਖਾਂ ਖੋਲ੍ਹੀਆਂ।

John 9:30 (UKJV) The man answered and said unto them, Why herein is a marvellous thing, that all of you know not from whence he is, and yet he has opened mine eyes.

28ਤਦ ਯਹੂਦੀਆਂ ਦੇ ਆਗੂ ਉਸ ਉੱਪਰ ਗੁੱਸਾ ਕਰਨ ਲੱਗੇ ਅਤੇ ਬੁਰਾ ਭਲਾ ਕਿਹਾ ਅਤੇ ਬੋਲੇ, “ਤੂੰ ਹੀ ਉਸ ਦਾ ਚੇਲਾ ਹੈ ਪਰ ਅਸੀਂ ਮੋਸ਼ੇਹ ਦੇ ਚੇਲੇ ਹਾਂ

29ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਨੇ ਮੋਸ਼ੇਹ ਨਾਲ ਗੱਲਾਂ ਕੀਤੀਆਂ। ਪਰ ਇਹ ਆਦਮੀ ਕਿੱਥੋਂ ਆਉਂਦਾ ਹੈ, ਅਸੀਂ ਨਹੀਂ ਜਾਣਦੇ।”

30ਉਸ ਆਦਮੀ ਨੇ ਜਵਾਬ ਦਿੱਤਾ, “ਹੁਣ ਇਹ ਕਮਾਲ ਦੀ ਗੱਲ ਹੈ! ਤੁਸੀਂ ਨਹੀਂ ਜਾਣਦੇ ਕਿ ਉਹ ਕਿੱਥੋਂ ਆਇਆ ਹੈ, ਫਿਰ ਵੀ ਉਸ ਨੇ ਮੇਰੀਆਂ ਅੱਖਾਂ ਖੋਲ੍ਹੀਆਂ।

31ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਪਾਪੀਆਂ ਦੀ ਨਹੀਂ ਸੁਣਦਾ। ਉਹ ਉਸ ਧਰਮੀ ਵਿਅਕਤੀ ਦੀ ਗੱਲ ਸੁਣਦਾ ਹੈ ਜੋ ਉਸ ਦੀ ਇੱਛਾ ਪੂਰੀ ਕਰਦਾ ਹੈ।

32ਕਿਸੇ ਨੇ ਕਦੇ ਵੀ ਅੰਨ੍ਹੇ ਜਨਮੇ ਆਦਮੀ ਦੀਆਂ ਅੱਖਾਂ ਖੋਲ੍ਹਣ ਬਾਰੇ ਨਹੀਂ ਸੁਣਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.