ਯਹੂਦਾਹ 1

ਹੇ ਪਿਆਰੇ ਦੋਸਤੋ, ਜਦੋਂ ਮੈਂ ਤੁਹਾਨੂੰ ਮੁਕਤੀ ਬਾਰੇ ਲਿਖਣ ਦੀ ਬਹੁਤ ਲਗਨ ਨਾਲ ਕੋਸ਼ਿਸ਼ ਕਰ ਰਿਹਾ ਸੀ ਜਿਸ ਵਿੱਚ ਅਸੀਂ ਸਾਰੇ ਸਾਂਝੇ ਹਾਂ; ਇਸ ਲਈ ਮੈਂ ਤੁਹਾਨੂੰ ਇਹ ਸਮਝਾਉਣਾ ਜ਼ਰੂਰੀ ਸਮਝਿਆ ਕਿ ਤੁਹਾਨੂੰ ਉਹ ਵਿਸ਼ਵਾਸ ਪ੍ਰਾਪਤ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋ ਕਦੇ ਪਵਿੱਤਰ ਲੋਕਾਂ ਨੂੰ ਸੌਂਪਿਆ ਗਿਆ ਸੀ।

Jude 1:3 (UKJV) Beloved, when I gave all diligence to write unto you of the common salvation, it was necessary for me to write unto you, and exhort you that all of you should earnestly contend for the faith which was once delivered unto the saints.

1ਯਹੂਦਾਹ, ਜਿਹੜਾ ਯਿਸ਼ੂ ਮਸੀਹ ਦਾ ਇੱਕ ਸੇਵਕ ਅਤੇ ਯਾਕੋਬ ਦਾ ਛੋਟਾ ਭਰਾ ਹਾਂ। ਉਨ੍ਹਾਂ ਲੋਕਾਂ ਲਈ ਇਹ ਪੱਤਰ ਜਿਹੜੇ ਬੁਲਾਏ ਗਏ ਅਤੇ ਜਿਹੜੇ ਸਾਡੇ ਪਰਮੇਸ਼ਵਰ ਪਿਤਾ ਵਿੱਚ ਪਿਆਰੇ ਹਨ ਅਤੇ ਯਿਸ਼ੂ ਮਸੀਹ ਵਿੱਚ ਬਚਾਏ ਗਏ ਹਨ:

2ਦਯਾ, ਸ਼ਾਂਤੀ ਅਤੇ ਪਿਆਰ ਤੁਹਾਨੂੰ ਬਹੁਤਾਤ ਨਾਲ ਮਿਲਦਾ ਰਹੇ।

3ਹੇ ਪਿਆਰੇ ਦੋਸਤੋ, ਜਦੋਂ ਮੈਂ ਤੁਹਾਨੂੰ ਮੁਕਤੀ ਬਾਰੇ ਲਿਖਣ ਦੀ ਬਹੁਤ ਲਗਨ ਨਾਲ ਕੋਸ਼ਿਸ਼ ਕਰ ਰਿਹਾ ਸੀ ਜਿਸ ਵਿੱਚ ਅਸੀਂ ਸਾਰੇ ਸਾਂਝੇ ਹਾਂ; ਇਸ ਲਈ ਮੈਂ ਤੁਹਾਨੂੰ ਇਹ ਸਮਝਾਉਣਾ ਜ਼ਰੂਰੀ ਸਮਝਿਆ ਕਿ ਤੁਹਾਨੂੰ ਉਹ ਵਿਸ਼ਵਾਸ ਪ੍ਰਾਪਤ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋ ਕਦੇ ਪਵਿੱਤਰ ਲੋਕਾਂ ਨੂੰ ਸੌਂਪਿਆ ਗਿਆ ਸੀ।

4ਕੁਝ ਵਿਅਕਤੀਆਂ ਲਈ ਜਿਨ੍ਹਾਂ ਦੀ ਸਜ਼ਾ ਬਹੁਤ ਸਮਾਂ ਪਹਿਲਾਂ ਬਚਨ ਵਿੱਚ ਲਿਖੀ ਗਈ ਸੀ, ਉਹ ਗੁਪਤ ਰੂਪ ਵਿੱਚ ਤੁਹਾਡੇ ਵਿਚਕਾਰ ਆ ਗਏ ਹਨ। ਉਹ ਸ਼ੈਤਾਨੀ ਲੋਕ ਹਨ, ਜਿਹੜੇ ਸਾਡੇ ਪਰਮੇਸ਼ਵਰ ਦੀ ਕਿਰਪਾ ਨੂੰ ਉਲਟਾ ਕਰਕੇ ਦੁਸ਼ਟਤਾ ਵਿੱਚ ਬਦਲ ਦਿੰਦੇ ਹਨ ਅਤੇ ਸਾਡੇ ਯਿਸ਼ੂ ਮਸੀਹ ਦਾ ਇਨਕਾਰ ਕਰਦੇ ਹਨ ਜਿਹੜਾ ਇੱਕੋ ਹੀ ਸਾਡਾ ਸੁਆਮੀ ਅਤੇ ਪ੍ਰਭੂ ਹੈ।

5ਹਾਲਾਂਕਿ ਤੁਸੀਂ ਪਹਿਲਾਂ ਹੀ ਇਹ ਸਭ ਜਾਣਦੇ ਹੋ, ਤਾਂ ਵੀ ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਇੱਕ ਸਮੇਂ ਪ੍ਰਭੂ ਨੇ ਆਪਣੇ ਲੋਕਾਂ ਨੂੰ ਮਿਸਰ ਦੇਸ਼ ਤੋਂ ਬਾਹਰ ਕੱਢਿਆ, ਪਰ ਬਾਅਦ ਵਿੱਚ ਉਨ੍ਹਾਂ ਲੋਕਾਂ ਦਾ ਨਾਸ਼ ਕਰ ਦਿੱਤਾ ਜਿਹੜੇ ਵਿਸ਼ਵਾਸ ਨਹੀਂ ਕਰਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.