16ਪਰ ਜਦੋਂ ਉਹ ਮਿਸਰ ਤੋਂ ਬਾਹਰ ਆਏ ਤਾਂ ਇਸਰਾਏਲ ਉਜਾੜ ਵਿੱਚੋਂ ਦੀ ਹੋ ਕੇ ਲਾਲ ਸਮੁੰਦਰ ਅਤੇ ਕਾਦੇਸ਼ ਵਿੱਚ ਆਏ।
17ਤਦ ਇਸਰਾਏਲ ਨੇ ਅਦੋਮ ਦੇ ਰਾਜੇ ਕੋਲ ਇਹ ਕਹਿ ਕੇ ਸੰਦੇਸ਼ਵਾਹਕ ਭੇਜੇ, ‘ਸਾਨੂੰ ਆਪਣੇ ਦੇਸ਼ ਵਿੱਚੋਂ ਲੰਘਣ ਦੀ ਇਜਾਜ਼ਤ ਦਿਓ,’ ਪਰ ਅਦੋਮ ਦੇ ਰਾਜੇ ਨੇ ਨਾ ਸੁਣੀ। ਉਨ੍ਹਾਂ ਨੇ ਮੋਆਬ ਦੇ ਰਾਜੇ ਨੂੰ ਵੀ ਭੇਜਿਆ ਅਤੇ ਉਸਨੇ ਵੀ ਇਨਕਾਰ ਕਰ ਦਿੱਤਾ। ਇਸ ਲਈ ਇਸਰਾਏਲ ਕਾਦੇਸ਼ ਵਿੱਚ ਠਹਿਰਿਆ।
18“ਫਿਰ ਉਨ੍ਹਾਂ ਨੇ ਉਜਾੜ ਵਿੱਚੋਂ ਦੀ ਯਾਤਰਾ ਕੀਤੀ, ਉਹ ਅਦੋਮ ਅਤੇ ਮੋਆਬ ਦੇ ਦੇਸ਼ਾਂ ਵਿੱਚ ਨਾ ਵੜੇ, ਜਿਸ ਕਾਰਨ ਉਨ੍ਹਾਂ ਨੂੰ ਇੱਕ ਪਾਸੇ ਦੀ ਘੁੰਮਣਾ ਪਿਆ ਅਤੇ ਮੋਆਬ ਦੇ ਦੇਸ਼ ਦੇ ਪੂਰਬੀ ਪਾਸੇ ਤੱਕ ਪਹੁੰਚੇ ਅਤੇ ਅਰਨੋਨ ਦੇ ਦੂਜੇ ਪਾਸੇ ਡੇਰਾ ਲਾਇਆ। ਉਹ ਮੋਆਬ ਦੇ ਇਲਾਕੇ ਵਿੱਚ ਨਹੀਂ ਵੜੇ ਕਿਉਂਕਿ ਅਰਨੋਨ ਮੋਆਬ ਦੀ ਹੱਦ ਸੀ।
19“ਤਦ ਇਸਰਾਏਲ ਨੇ ਅਮੋਰੀਆਂ ਦੇ ਰਾਜੇ ਸੀਹੋਨ ਕੋਲ ਸੰਦੇਸ਼ਵਾਹਕ ਭੇਜੇ, ਜੋ ਹੇਸ਼ਬੋਨ ਵਿੱਚ ਰਾਜ ਕਰਦਾ ਸੀ ਅਤੇ ਉਸਨੂੰ ਕਿਹਾ, ‘ਸਾਨੂੰ ਆਪਣੇ ਦੇਸ਼ ਵਿੱਚੋਂ ਦੀ ਲੰਘਣ ਦਿਓ।’
20ਪਰ ਸੀਹੋਨ ਨੇ ਇਸਰਾਏਲ ਉੱਤੇ ਭਰੋਸਾ ਨਹੀਂ ਕੀਤਾ ਅਤੇ ਆਪਣੇ ਇਲਾਕੇ ਵਿੱਚੋਂ ਲੰਘਣ ਨਹੀਂ ਦਿੱਤਾ। ਉਸ ਨੇ ਆਪਣੀਆਂ ਸਾਰੀਆਂ ਫ਼ੌਜਾਂ ਇਕੱਠੀਆਂ ਕੀਤੀਆਂ ਅਤੇ ਯਹਜ਼ਾਹ ਵਿੱਚ ਡੇਰਾ ਲਾਇਆ ਅਤੇ ਇਸਰਾਏਲ ਨਾਲ ਲੜਿਆ।