ਨਿਆਈਂ 11

ਫਿਰ ਯਾਹਵੇਹ ਦਾ ਆਤਮਾ ਯਿਫ਼ਤਾਹ ਉੱਤੇ ਆਇਆ। ਉਸ ਨੇ ਗਿਲਆਦ ਅਤੇ ਮਨੱਸ਼ੇਹ ਨੂੰ ਪਾਰ ਕੀਤਾ, ਗਿਲਆਦ ਦੇ ਮਿਸਪਾਹ ਵਿੱਚੋਂ ਦੀ ਲੰਘਿਆ ਅਤੇ ਉੱਥੋਂ ਉਹ ਅੰਮੋਨੀਆਂ ਦੇ ਵਿਰੁੱਧ ਅੱਗੇ ਵਧਿਆ।

Judges 11:29 (UKJV) Then the Spirit of the LORD came upon Jephthah, and he passed over Gilead, and Manasseh, and passed over Mizpeh of Gilead, and from Mizpeh of Gilead he passed over unto the children of Ammon.

27ਮੈਂ ਤੁਹਾਡੇ ਨਾਲ ਕੋਈ ਬੇਇਨਸਾਫ਼ੀ ਨਹੀਂ ਕੀਤੀ, ਪਰ ਤੁਸੀਂ ਮੇਰੇ ਵਿਰੁੱਧ ਜੰਗ ਛੇੜ ਕੇ ਮੇਰੇ ਨਾਲ ਗਲਤ ਕਰ ਰਹੇ ਹੋ। ਯਾਹਵੇਹ, ਨਿਆਂਕਾਰ, ਅੱਜ ਇਸਰਾਏਲੀਆਂ ਅਤੇ ਅੰਮੋਨੀਆਂ ਵਿੱਚਕਾਰ ਝਗੜੇ ਦਾ ਫੈਸਲਾ ਕਰੇ।”

28ਪਰ ਅੰਮੋਨ ਦੇ ਰਾਜੇ ਨੇ ਯਿਫ਼ਤਾਹ ਦੇ ਸੰਦੇਸ਼ ਵੱਲ ਕੋਈ ਧਿਆਨ ਨਹੀਂ ਦਿੱਤਾ।

29ਫਿਰ ਯਾਹਵੇਹ ਦਾ ਆਤਮਾ ਯਿਫ਼ਤਾਹ ਉੱਤੇ ਆਇਆ। ਉਸ ਨੇ ਗਿਲਆਦ ਅਤੇ ਮਨੱਸ਼ੇਹ ਨੂੰ ਪਾਰ ਕੀਤਾ, ਗਿਲਆਦ ਦੇ ਮਿਸਪਾਹ ਵਿੱਚੋਂ ਦੀ ਲੰਘਿਆ ਅਤੇ ਉੱਥੋਂ ਉਹ ਅੰਮੋਨੀਆਂ ਦੇ ਵਿਰੁੱਧ ਅੱਗੇ ਵਧਿਆ।

30ਅਤੇ ਯਿਫ਼ਤਾਹ ਨੇ ਯਾਹਵੇਹ ਅੱਗੇ ਸੁੱਖਣਾ ਸੁੱਖੀ, “ਜੇ ਤੂੰ ਅੰਮੋਨੀਆਂ ਨੂੰ ਮੇਰੇ ਹੱਥਾਂ ਵਿੱਚ ਦੇਵੇਂਗਾ,

31ਜੋ ਵੀ ਮੇਰੇ ਘਰ ਦੇ ਦਰਵਾਜ਼ੇ ਵਿੱਚੋਂ ਮੈਨੂੰ ਮਿਲਣ ਲਈ ਬਾਹਰ ਆਵੇਗਾ ਜਦੋਂ ਮੈਂ ਅੰਮੋਨੀਆਂ ਤੋਂ ਜਿੱਤ ਪ੍ਰਾਪਤ ਕਰਕੇ ਵਾਪਸ ਆਵਾਂਗਾ, ਉਹ ਯਾਹਵੇਹ ਦਾ ਹੋਵੇਗਾ ਅਤੇ ਮੈਂ ਇਸਨੂੰ ਹੋਮ ਦੀ ਭੇਟ ਵਜੋਂ ਚੜ੍ਹਾ ਦਿਆਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.