13ਉਸ ਤੋਂ ਬਾਅਦ ਪਿਰਾਥੋਨ ਤੋਂ ਹਿੱਲੇਲ ਦੇ ਪੁੱਤਰ ਅਬਦੋਨ ਨੇ ਇਸਰਾਏਲ ਦੀ ਅਗਵਾਈ ਕੀਤੀ।
14ਉਸ ਦੇ ਚਾਲੀ ਪੁੱਤਰ ਅਤੇ ਤੀਹ ਪੋਤੇ ਸਨ, ਜੋ ਸੱਤਰ ਗਧਿਆਂ ਤੇ ਸਵਾਰ ਸਨ। ਉਸਨੇ ਅੱਠ ਸਾਲ ਇਸਰਾਏਲ ਦੀ ਅਗਵਾਈ ਕੀਤੀ।
15ਤਦ ਹਿੱਲੇਲ ਦਾ ਪੁੱਤਰ ਅਬਦੋਨ ਮਰ ਗਿਆ ਅਤੇ ਅਮਾਲੇਕੀਆਂ ਦੇ ਪਹਾੜੀ ਦੇਸ਼ ਵਿੱਚ ਇਫ਼ਰਾਈਮ ਦੇ ਪਿਰਾਥੋਨ ਵਿੱਚ ਦਫ਼ਨਾਇਆ ਗਿਆ।