4ਉਸ ਦੇ ਮਾਤਾ-ਪਿਤਾ ਨੂੰ ਪਤਾ ਨਹੀਂ ਸੀ ਕਿ ਇਹ ਯਾਹਵੇਹ ਵੱਲੋਂ ਹੈ, ਜੋ ਫ਼ਲਿਸਤੀਆਂ ਦਾ ਸਾਹਮਣਾ ਕਰਨ ਦਾ ਮੌਕਾ ਲੱਭ ਰਿਹਾ ਸੀ ਕਿਉਂਕਿ ਉਸ ਸਮੇਂ ਫ਼ਲਿਸਤੀ ਇਸਰਾਏਲ ਉੱਤੇ ਰਾਜ ਕਰਦੇ ਸਨ।
5ਸਮਸੂਨ ਆਪਣੇ ਮਾਤਾ-ਪਿਤਾ ਨਾਲ ਤਿਮਨਾਹ ਨੂੰ ਗਿਆ। ਜਦੋਂ ਉਹ ਤਿਮਨਾਹ ਦੇ ਅੰਗੂਰੀ ਬਾਗ਼ਾਂ ਕੋਲ ਪਹੁੰਚੇ, ਤਾਂ ਅਚਾਨਕ ਇੱਕ ਬੱਬਰ ਸ਼ੇਰ ਗਰਜਦਾ ਹੋਇਆ ਉਸ ਵੱਲ ਆਇਆ।
6ਤਾਂ ਯਾਹਵੇਹ ਦਾ ਆਤਮਾ ਸਮਸੂਨ ਉੱਤੇ ਜੋਰ ਨਾਲ ਆਇਆ ਅਤੇ ਭਾਵੇਂ ਉਸਦੇ ਹੱਥ ਵਿੱਚ ਕੁਝ ਵੀ ਨਹੀਂ ਸੀ, ਤਾਂ ਵੀ ਉਸਨੇ ਸ਼ੇਰ ਨੂੰ ਇਸ ਤਰ੍ਹਾਂ ਪਾੜ ਦਿੱਤਾ ਜਿਵੇਂ ਇੱਕ ਮੇਮਣੇ ਨੂੰ ਪਾੜਦਾ ਹੈ, ਪਰ ਉਸਨੇ ਨਾ ਤਾਂ ਆਪਣੇ ਪਿਤਾ ਅਤੇ ਨਾ ਹੀ ਆਪਣੀ ਮਾਂ ਨੂੰ ਦੱਸਿਆ ਕਿ ਉਸਨੇ ਕੀ ਕੀਤਾ ਸੀ।
7ਫਿਰ ਉਸ ਨੇ ਹੇਠਾਂ ਜਾ ਕੇ ਉਸ ਔਰਤ ਨਾਲ ਗੱਲ ਕੀਤੀ ਅਤੇ ਉਹ ਸਮਸੂਨ ਨੂੰ ਚੰਗੀ ਲੱਗੀ।
8ਕੁਝ ਸਮੇਂ ਬਾਅਦ, ਜਦੋਂ ਉਹ ਉਸ ਨਾਲ ਵਿਆਹ ਕਰਨ ਲਈ ਵਾਪਸ ਗਿਆ, ਤਾਂ ਉਹ ਸ਼ੇਰ ਦੀ ਲਾਸ਼ ਨੂੰ ਵੇਖਣ ਲਈ ਇੱਕ ਪਾਸੇ ਮੁੜਿਆ, ਅਤੇ ਉਸ ਵਿੱਚ ਮਧੂ-ਮੱਖੀਆਂ ਦਾ ਝੁੰਡ ਅਤੇ ਕੁਝ ਸ਼ਹਿਦ ਦੇਖਿਆ।