ਨਿਆਈਂ 18

ਉਨ੍ਹਾਂ ਨੇ ਉੱਤਰ ਦਿੱਤਾ, “ਆਓ, ਉਨ੍ਹਾਂ ਉੱਤੇ ਹਮਲਾ ਕਰੀਏ! ਅਸੀਂ ਧਰਤੀ ਵੇਖੀ ਹੈ, ਅਤੇ ਇਹ ਬਹੁਤ ਵਧੀਆ ਹੈ ਅਤੇ ਤੁਸੀਂ ਐਂਵੇਂ ਹੀ ਬੈਠੇ ਹੋ? ਹੁਣ ਤੁਸੀਂ ਚਲ ਕੇ ਉਸ ਦੇਸ਼ ਨੂੰ ਜਿੱਤਣ ਲਈ ਢਿੱਲ ਨਾ ਕਰੋ।

Judges 18:9 (UKJV) And they said, Arise, that we may go up against them: for we have seen the land, and, behold, it is very good: and are all of you still? be not slothful to go, and to enter to possess the land.

7ਇਸ ਲਈ ਪੰਜ ਆਦਮੀ ਚਲੇ ਗਏ ਅਤੇ ਲਾਇਸ਼ ਵਿੱਚ ਆਏ, ਜਿੱਥੇ ਉਨ੍ਹਾਂ ਨੇ ਦੇਖਿਆ ਕਿ ਉੱਥੋਂ ਦੇ ਲੋਕ ਸੀਦੋਨੀਆਂ ਵਾਂਗ, ਨਿਡਰ ਸ਼ਾਂਤੀ ਅਤੇ ਸੁਰੱਖਿਆ ਵਿੱਚ ਰਹਿੰਦੇ ਹਨ। ਕਿਉਂਕਿ ਉਨ੍ਹਾਂ ਦੀ ਧਰਤੀ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਸੀ, ਉਹ ਖੁਸ਼ਹਾਲ ਸਨ। ਨਾਲ ਹੀ, ਉਹ ਸੀਦੋਨੀਆਂ ਤੋਂ ਬਹੁਤ ਦੂਰ ਰਹਿੰਦੇ ਸਨ ਅਤੇ ਉਨ੍ਹਾਂ ਦਾ ਕਿਸੇ ਹੋਰ ਨਾਲ ਕੋਈ ਸੰਬੰਧ ਨਹੀਂ ਸੀ।

8ਜਦੋਂ ਉਹ ਜ਼ੋਰਾਹ ਅਤੇ ਅਸ਼ਤਾਓਲ ਨੂੰ ਵਾਪਸ ਆਏ ਤਾਂ ਉਨ੍ਹਾਂ ਦੇ ਸਾਥੀ ਦਾਨੀਆਂ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕੀ ਸਮਾਚਾਰ ਲੈ ਕੇ ਆਏ ਹੋ?”

9ਉਨ੍ਹਾਂ ਨੇ ਉੱਤਰ ਦਿੱਤਾ, “ਆਓ, ਉਨ੍ਹਾਂ ਉੱਤੇ ਹਮਲਾ ਕਰੀਏ! ਅਸੀਂ ਧਰਤੀ ਵੇਖੀ ਹੈ, ਅਤੇ ਇਹ ਬਹੁਤ ਵਧੀਆ ਹੈ ਅਤੇ ਤੁਸੀਂ ਐਂਵੇਂ ਹੀ ਬੈਠੇ ਹੋ? ਹੁਣ ਤੁਸੀਂ ਚਲ ਕੇ ਉਸ ਦੇਸ਼ ਨੂੰ ਜਿੱਤਣ ਲਈ ਢਿੱਲ ਨਾ ਕਰੋ।

10ਜਦੋਂ ਤੁਸੀਂ ਉੱਥੇ ਪਹੁੰਚੋਗੇ, ਤਾਂ ਤੁਹਾਨੂੰ ਅਸੰਭਵ ਲੋਕਾਂ ਨੂੰ ਅਤੇ ਇੱਕ ਵਿਸ਼ਾਲ ਧਰਤੀ ਮਿਲੇਗੀ ਜੋ ਪਰਮੇਸ਼ਵਰ ਨੇ ਤੁਹਾਡੇ ਹੱਥਾਂ ਵਿੱਚ ਦਿੱਤੀ ਹੈ, ਇੱਕ ਅਜਿਹੀ ਧਰਤੀ ਜਿਸ ਵਿੱਚ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੈ।”

11ਤਦ ਦਾਨੀਆਂ ਵਿੱਚੋਂ ਛੇ ਸੌ ਮਨੁੱਖ ਲੜਾਈ ਲਈ ਹਥਿਆਰਬੰਦ ਹੋ ਕੇ ਜ਼ੋਰਾਹ ਅਤੇ ਅਸ਼ਤਾਓਲ ਤੋਂ ਚੱਲ ਪਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.