11ਜਦੋਂ ਉਹ ਯਬੂਸ ਦੇ ਨੇੜੇ ਸਨ ਅਤੇ ਦਿਨ ਢਲ ਗਿਆ ਸੀ, ਤਾਂ ਨੌਕਰ ਨੇ ਆਪਣੇ ਮਾਲਕ ਨੂੰ ਕਿਹਾ, “ਆਓ, ਯਬੂਸੀਆਂ ਦੇ ਇਸ ਸ਼ਹਿਰ ਵਿੱਚ ਰਹੀਏ ਅਤੇ ਰਾਤ ਕੱਟੀਏ।”
12ਉਸ ਦੇ ਮਾਲਕ ਨੇ ਜਵਾਬ ਦਿੱਤਾ, “ਅਸੀਂ ਕਿਸੇ ਵੀ ਸ਼ਹਿਰ ਵਿੱਚ ਨਹੀਂ ਜਾਵਾਂਗੇ ਜਿਸ ਦੇ ਲੋਕ ਇਸਰਾਏਲੀ ਨਹੀਂ ਹਨ, ਪਰ ਅਸੀਂ ਗਿਬਆਹ ਨੂੰ ਜਾਵਾਂਗੇ।”
13ਉਸਨੇ ਅੱਗੋਂ ਕਿਹਾ, “ਆਓ, ਅਸੀਂ ਗਿਬਆਹ ਜਾਂ ਰਾਮਾਹ ਪਹੁੰਚਣ ਦੀ ਕੋਸ਼ਿਸ਼ ਕਰੀਏ ਅਤੇ ਉਹਨਾਂ ਵਿੱਚੋਂ ਕਿਸੇ ਇੱਕ ਜਗ੍ਹਾ ਵਿੱਚ ਰਾਤ ਕੱਟੀਏ।”
14ਸੋ ਉਹ ਚੱਲੇ ਅਤੇ ਬਿਨਯਾਮੀਨ ਵਿੱਚ ਗਿਬਆਹ ਦੇ ਨੇੜੇ ਸੂਰਜ ਢਲ ਗਿਆ।
15ਅਤੇ ਉਹ ਗਿਬਆਹ ਵਿੱਚ ਰਾਤ ਕੱਟਣ ਲਈ ਰੁਕ ਗਏ ਅਤੇ ਉਹ ਸ਼ਹਿਰ ਦੇ ਚੌਂਕ ਵਿੱਚ ਜਾ ਕੇ ਬੈਠ ਗਏ, ਪਰ ਰਾਤ ਨੂੰ ਕੋਈ ਅਜਿਹਾ ਨਹੀਂ ਸੀ ਜੋ ਉਨ੍ਹਾਂ ਨੂੰ ਰਾਤ ਕੱਟਣ ਲਈ ਆਪਣੇ ਘਰ ਲੈ ਜਾਂਦਾ।