ਨਿਆਈਂ 20

ਅਤੇ ਇਸਰਾਏਲੀਆਂ ਨੇ ਯਾਹਵੇਹ ਕੋਲੋਂ ਪੁੱਛਿਆ, ਕਿਉਂ ਜੋ ਉਨ੍ਹਾਂ ਦਿਨਾਂ ਵਿੱਚ ਪਰਮੇਸ਼ਵਰ ਦੇ ਨੇਮ ਦਾ ਸੰਦੂਕ ਉੱਥੇ ਹੀ ਸੀ,

Judges 20:27 (UKJV) And the children of Israel enquired of the LORD, (for the ark of the covenant of God was there in those days,

25ਇਸ ਵਾਰ ਜਦੋਂ ਬਿਨਯਾਮੀਨੀ ਗਿਬਆਹ ਤੋਂ ਉਨ੍ਹਾਂ ਦਾ ਵਿਰੋਧ ਕਰਨ ਲਈ ਨਿੱਕਲ ਆਏ ਤਾਂ ਉਨ੍ਹਾਂ ਨੇ ਹੋਰ ਅਠਾਰਾਂ ਹਜ਼ਾਰ ਇਸਰਾਏਲੀਆਂ ਨੂੰ ਵੱਢ ਸੁੱਟਿਆ ਜੋ ਉਹ ਸਾਰੇ ਤਲਵਾਰਾਂ ਚਲਾਉਣ ਵਿੱਚ ਮਾਹਰ ਸਨ।

26ਤਦ ਸਾਰੇ ਇਸਰਾਏਲੀ, ਸਾਰੀ ਸੈਨਾ, ਬੈਤਏਲ ਨੂੰ ਗਏ ਅਤੇ ਉੱਥੇ ਉਹ ਯਾਹਵੇਹ ਦੇ ਅੱਗੇ ਰੋਂਦੇ ਹੋਏ ਬੈਠ ਗਏ। ਉਨ੍ਹਾਂ ਨੇ ਉਸ ਦਿਨ ਸ਼ਾਮ ਤੱਕ ਵਰਤ ਰੱਖਿਆ ਅਤੇ ਯਾਹਵੇਹ ਨੂੰ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ।

27ਅਤੇ ਇਸਰਾਏਲੀਆਂ ਨੇ ਯਾਹਵੇਹ ਕੋਲੋਂ ਪੁੱਛਿਆ, ਕਿਉਂ ਜੋ ਉਨ੍ਹਾਂ ਦਿਨਾਂ ਵਿੱਚ ਪਰਮੇਸ਼ਵਰ ਦੇ ਨੇਮ ਦਾ ਸੰਦੂਕ ਉੱਥੇ ਹੀ ਸੀ,

28ਹਾਰੋਨ ਦੇ ਪੁੱਤਰ ਅਲਆਜ਼ਾਰ ਦੇ ਪੁੱਤਰ ਫੀਨਹਾਸ ਦੇ ਨਾਲ, ਉਸ ਦੇ ਅੱਗੇ ਸੇਵਾ ਕਰ ਰਿਹਾ ਸੀ। ਉਨ੍ਹਾਂ ਨੇ ਪੁੱਛਿਆ, “ਕੀ ਅਸੀਂ ਆਪਣੇ ਸਾਥੀ ਬਿਨਯਾਮੀਨੀਆਂ ਨਾਲ ਲੜਨ ਲਈ ਦੁਬਾਰਾ ਜਾਈਏ ਜਾਂ ਨਹੀਂ?” ਯਾਹਵੇਹ ਨੇ ਜਵਾਬ ਦਿੱਤਾ, “ਜਾਓ, ਕੱਲ੍ਹ ਮੈਂ ਉਨ੍ਹਾਂ ਨੂੰ ਤੁਹਾਡੇ ਹੱਥਾਂ ਵਿੱਚ ਦੇ ਦਿਆਂਗਾ।”

29ਫਿਰ ਇਸਰਾਏਲ ਨੇ ਗਿਬਆਹ ਦੇ ਆਲੇ-ਦੁਆਲੇ ਘਾਤ ਲਗਾ ਲਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.