ਨਿਆਈਂ 20

ਪਰ ਹੁਣ ਇਹ ਹੈ ਜੋ ਅਸੀਂ ਗਿਬਆਹ ਨਾਲ ਕਰਾਂਗੇ ਅਰਥਾਤ ਅਸੀਂ ਪਰਚੀਆਂ ਪਾ ਕੇ ਕੀਤੇ ਗਏ ਫੈਸਲਾ ਅਨੁਸਾਰ ਚੜ੍ਹਾਈ ਕਰਾਂਗੇ।

Judges 20:9 (UKJV) But now this shall be the thing which we will do to Gibeah; we will go up by lot against it;

7ਹੁਣ ਤੁਸੀਂ ਸਾਰੇ ਇਸਰਾਏਲੀਓ, ਬੋਲੋ ਅਤੇ ਮੈਨੂੰ ਦੱਸੋ ਕਿ ਤੁਸੀਂ ਕੀ ਕਰਨ ਦਾ ਫ਼ੈਸਲਾ ਕੀਤਾ ਹੈ।”

8ਸਾਰੇ ਆਦਮੀ ਇੱਕਠੇ ਹੋ ਕੇ ਬੋਲੇ, “ਸਾਡੇ ਵਿੱਚੋਂ ਨਾ ਕੋਈ ਘਰ ਅਤੇ ਨਾ ਹੀ ਕੋਈ ਆਪਣੇ ਤੰਬੂ ਵੱਲ ਜਾਵੇਗਾ।

9ਪਰ ਹੁਣ ਇਹ ਹੈ ਜੋ ਅਸੀਂ ਗਿਬਆਹ ਨਾਲ ਕਰਾਂਗੇ ਅਰਥਾਤ ਅਸੀਂ ਪਰਚੀਆਂ ਪਾ ਕੇ ਕੀਤੇ ਗਏ ਫੈਸਲਾ ਅਨੁਸਾਰ ਚੜ੍ਹਾਈ ਕਰਾਂਗੇ।

10ਅਸੀਂ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਸੌ ਵਿੱਚੋਂ ਦਸ, ਅਤੇ ਇੱਕ ਹਜ਼ਾਰ ਵਿੱਚੋਂ ਇੱਕ ਸੌ ਅਤੇ ਦਸ ਹਜ਼ਾਰ ਵਿੱਚੋਂ ਇੱਕ ਹਜ਼ਾਰ, ਮਨੁੱਖ ਵੱਖਰੇ ਕਰੇਗਾ ਤਾਂ ਜੋ ਉਹ ਫੌਜ ਲਈ ਭੋਜਨ ਵਸਤੂਆਂ ਲਿਆਉਣ, ਕਿਉਂ ਜੋ ਅਸੀਂ ਬਿਨਯਾਮੀਨ ਦੇ ਗੇਬਾ ਵਿੱਚ ਜਾ ਕੇ ਉਨ੍ਹਾਂ ਨਾਲ ਉਸੇ ਦੁਸ਼ਟਤਾ ਦੇ ਅਨੁਸਾਰ ਕਰਾਂਗੇ ਜਿਹੜੀ ਉਨ੍ਹਾਂ ਨੇ ਇਸਰਾਏਲ ਵਿੱਚ ਕੀਤੀ ਹੈ।”

11ਇਸ ਲਈ ਸਾਰੇ ਇਸਰਾਏਲੀ ਇਕੱਠੇ ਹੋ ਗਏ ਅਤੇ ਸ਼ਹਿਰ ਦੇ ਵਿਰੁੱਧ ਇੱਕ ਜੁੱਟ ਹੋ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.