13ਅੰਮੋਨੀਆਂ ਅਤੇ ਅਮਾਲੇਕੀਆਂ ਨੂੰ ਆਪਣੇ ਨਾਲ ਮਿਲਾਉਣ ਲਈ, ਏਗਲੋਨ ਆਇਆ ਅਤੇ ਇਸਰਾਏਲ ਉੱਤੇ ਹਮਲਾ ਕੀਤਾ, ਅਤੇ ਉਹਨਾਂ ਨੇ ਖਜੂਰਾਂ ਵਾਲੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ।
14ਇਸਰਾਏਲੀ ਅਠਾਰਾਂ ਸਾਲਾਂ ਤੱਕ ਮੋਆਬ ਦੇ ਰਾਜੇ ਏਗਲੋਨ ਦੇ ਅਧੀਨ ਰਹੇ।
15ਤਦ ਇਸਰਾਏਲੀਆਂ ਨੇ ਫਿਰ ਯਾਹਵੇਹ ਅੱਗੇ ਦੁਹਾਈ ਦਿੱਤੀ ਅਤੇ ਯਾਹਵੇਹ ਨੇ ਉਨ੍ਹਾਂ ਦੇ ਲਈ ਇੱਕ ਛੁਟਕਾਰਾ ਦੇਣ ਵਾਲਾ ਖੜ੍ਹਾ ਕੀਤਾ ਅਰਥਾਤ ਗੇਰਾ ਦਾ ਪੁੱਤਰ ਏਹੂਦ ਜੋ ਬਿਨਯਾਮੀਨ ਦੇ ਉੱਤਰਾਧਿਕਾਰੀ ਸੀ। ਉਹ ਖੱਬੇ ਹੱਥ ਨਾਲ ਕੰਮ ਕਰਦਾ ਸੀ। ਇਸਰਾਏਲੀਆਂ ਨੇ ਉਸ ਰਾਹੀਂ ਨਜ਼ਰਾਨਾਂ ਮੋਆਬ ਦੇ ਰਾਜੇ ਏਗਲੋਨ ਨੂੰ ਭੇਜਿਆ।
16ਹੁਣ ਏਹੂਦ ਨੇ ਇੱਕ ਹੱਥ ਲੰਮੀ ਦੋਧਾਰੀ ਤਲਵਾਰ ਬਣਾਈ ਸੀ, ਜਿਸ ਨੂੰ ਉਸਨੇ ਆਪਣੇ ਕੱਪੜੇ ਦੇ ਹੇਠਾਂ ਆਪਣੇ ਸੱਜੇ ਪੱਟ ਵਿੱਚ ਬੰਨ੍ਹਿਆ ਸੀ।
17ਉਸ ਨੇ ਮੋਆਬ ਦੇ ਰਾਜੇ ਏਗਲੋਨ ਨੂੰ ਨਜ਼ਰਾਨਾ ਭੇਟ ਕੀਤਾ, ਏਗਲੋਨ ਇੱਕ ਬਹੁਤ ਹੀ ਮੋਟਾ ਮਨੁੱਖ ਸੀ।