29ਉਸ ਸਮੇਂ ਉਹਨਾਂ ਨੇ ਤਕਰੀਬਨ ਦਸ ਹਜ਼ਾਰ ਮੋਆਬੀਆਂ ਨੂੰ ਮਾਰਿਆ, ਸਾਰੇ ਬਲਵੰਤ ਅਤੇ ਤਕੜੇ ਸਨ ਅਤੇ ਉਹਨਾਂ ਵਿੱਚੋਂ ਕੋਈ ਵੀ ਨਹੀਂ ਬਚਿਆ।
30ਉਸ ਦਿਨ ਮੋਆਬ ਇਸਰਾਏਲ ਦੇ ਅਧੀਨ ਕਰ ਦਿੱਤਾ ਗਿਆ ਅਤੇ ਦੇਸ਼ ਵਿੱਚ ਅੱਸੀ ਸਾਲਾਂ ਤੱਕ ਸ਼ਾਂਤੀ ਰਹੀ।
31ਏਹੂਦ ਤੋਂ ਬਾਅਦ ਅਨਾਥ ਦਾ ਪੁੱਤਰ ਸ਼ਮਗਾਰ ਆਇਆ, ਜਿਸ ਨੇ ਛੇ ਸੌ ਫ਼ਲਿਸਤੀਆਂ ਨੂੰ ਬਲਦ ਦੇ ਡੰਡੇ ਨਾਲ ਮਾਰਿਆ ਅਤੇ ਉਸਨੇ ਇਸਰਾਏਲ ਨੂੰ ਵੀ ਬਚਾਇਆ।