ਨਿਆਈਂ 4

ਉਸ ਦਿਨ ਪਰਮੇਸ਼ਵਰ ਨੇ ਕਨਾਨ ਦੇ ਰਾਜੇ ਯਾਬੀਨ ਨੂੰ ਇਸਰਾਏਲੀਆਂ ਦੇ ਅੱਗੇ ਅਧੀਨ ਕਰ ਦਿੱਤਾ।

Judges 4:23 (UKJV) So God subdued on that day Jabin the king of Canaan before the children of Israel.

21ਪਰ ਹੇਬਰ ਦੀ ਪਤਨੀ ਯਾਏਲ ਨੇ ਇੱਕ ਤੰਬੂ ਦੀ ਕਿੱਲੀ ਅਤੇ ਇੱਕ ਹਥੌੜਾ ਚੁੱਕਿਆ ਅਤੇ ਚੁੱਪ-ਚਾਪ ਉਸ ਕੋਲ ਜਾ ਕੇ ਖਲੋ ਗਈ ਜਦੋਂ ਉਹ ਥੱਕਿਆ ਹੋਇਆ ਸੌਂ ਰਿਹਾ ਸੀ ਤਾਂ ਉਸਨੇ ਕਿੱਲੀ ਉਸਦੀ ਪੁੜਪੁੜੀ ਵਿੱਚ ਅਜਿਹੀ ਵਾੜ ਦਿੱਤੀ ਕਿ ਉਸ ਦੇ ਸਿਰ ਵਿੱਚੋਂ ਪਾਰ ਹੁੰਦੀ ਹੋਈ ਧਰਤੀ ਵਿੱਚ ਖੁੱਭ ਗਈ ਅਤੇ ਉਹ ਮਰ ਗਿਆ।

22ਉਸੇ ਵੇਲੇ ਬਾਰਾਕ ਸੀਸਰਾ ਦਾ ਪਿੱਛਾ ਕਰਦਾ ਹੋਇਆ ਆਇਆ ਤਾਂ ਯਾਏਲ ਉਸ ਨੂੰ ਮਿਲਣ ਲਈ ਬਾਹਰ ਗਈ ਅਤੇ ਉਸਨੇ ਕਿਹਾ, “ਆਓ, ਮੈਂ ਤੈਨੂੰ ਉਹ ਆਦਮੀ ਦਿਖਾਵਾਂਗੀ ਜਿਸ ਨੂੰ ਤੂੰ ਲੱਭ ਰਿਹਾ ਸੀ।” ਇਸ ਲਈ ਬਾਰਾਕ ਯਾਏਲ ਦੇ ਨਾਲ ਤੰਬੂ ਵਿੱਚ ਦਾਖਲ ਹੋ ਗਿਆ ਤੇ ਉੱਥੇ ਬਾਰਾਕ ਨੇ ਸੀਸਰਾ ਨੂੰ ਧਰਤੀ ਉੱਤੇ ਮਰਿਆ ਪਿਆ ਦੇਖਿਆ, ਜਿਸ ਦੇ ਸਿਰ ਦੇ ਪਾਸੇ ਤੰਬੂ ਵਾਲੀ ਕਿੱਲੀ ਧੱਸੀ ਹੋਈ ਸੀ।

23ਉਸ ਦਿਨ ਪਰਮੇਸ਼ਵਰ ਨੇ ਕਨਾਨ ਦੇ ਰਾਜੇ ਯਾਬੀਨ ਨੂੰ ਇਸਰਾਏਲੀਆਂ ਦੇ ਅੱਗੇ ਅਧੀਨ ਕਰ ਦਿੱਤਾ।

24ਅਤੇ ਇਸਰਾਏਲੀਆਂ ਦਾ ਹੱਥ ਕਨਾਨ ਦੇ ਰਾਜਾ ਯਾਬੀਨ ਉੱਤੇ ਬਹੁਤ ਤਕੜਾ ਹੋਇਆ, ਇੱਥੋ ਤੱਕ ਕਿ ਉਨ੍ਹਾਂ ਨੇ ਕਨਾਨ ਦੇ ਰਾਜਾ ਯਾਬੀਨ ਨੂੰ ਨਾਸ਼ ਕਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.