36ਜਦੋਂ ਗਆਲ ਨੇ ਉਨ੍ਹਾਂ ਨੂੰ ਦੇਖਿਆ ਤਾਂ ਜ਼ਬੂਲ ਨੂੰ ਕਿਹਾ, “ਵੇਖੋ, ਲੋਕ ਪਹਾੜਾਂ ਦੀਆਂ ਚੋਟੀਆਂ ਤੋਂ ਹੇਠਾਂ ਆ ਰਹੇ ਹਨ!” ਜ਼ਬੂਲ ਨੇ ਜਵਾਬ ਦਿੱਤਾ, “ਇਹ ਸਿਰਫ ਪਹਾੜੀਆਂ ਤੇ ਪਰਛਾਵੇਂ ਹਨ ਜੋ ਆਦਮੀਆਂ ਵਰਗੇ ਦਿਖਾਈ ਦਿੰਦੇ ਹਨ।”
37ਪਰ ਗਆਲ ਫਿਰ ਬੋਲਿਆ: “ਵੇਖੋ, ਲੋਕ ਪਹਾੜੀ ਤੋਂ ਹੇਠਾਂ ਆ ਰਹੇ ਹਨ, ਅਤੇ ਇੱਕ ਟੋਲੀ ਮਾਓਨਾਨੀਮ ਦੇ ਬਲੂਤ ਦੇ ਰੁੱਖ ਵੱਲੋ ਆਉਂਦੀ ਹੈ।”
38ਤਦ ਜ਼ਬੂਲ ਨੇ ਉਹ ਨੂੰ ਆਖਿਆ, “ਹੁਣ ਤੇਰੀਆਂ ਵੱਡੀਆਂ-ਵੱਡੀਆਂ ਗੱਲਾਂ ਕਿੱਥੇ ਹਨ, ਤੂੰ ਜਿਹੜਾ ਆਖਦਾ ਸੀ, ‘ਅਬੀਮੇਲੇਕ ਕੌਣ ਹੈ ਜੋ ਅਸੀਂ ਉਹ ਦੇ ਅਧੀਨ ਹੋਈਏ?’ ਕੀ ਇਹ ਉਹ ਮਨੁੱਖ ਨਹੀਂ ਹਨ ਜਿਨ੍ਹਾਂ ਦਾ ਤੂੰ ਮਜ਼ਾਕ ਉਡਾਇਆ ਸੀ? ਇਸ ਲਈ ਹੁਣ ਬਾਹਰ ਜਾ ਅਤੇ ਉਨ੍ਹਾਂ ਨਾਲ ਲੜ!”
39ਇਸ ਲਈ ਗਆਲ ਨੇ ਸ਼ੇਕੇਮ ਦੇ ਲੋਕਾਂ ਦੇ ਅੱਗੇ ਬਾਹਰ ਨਿੱਕਲ ਕੇ ਅਬੀਮੇਲੇਕ ਨਾਲ ਲੜਿਆ।
40ਅਬੀਮੇਲੇਕ ਨੇ ਫਾਟਕ ਦੇ ਪ੍ਰਵੇਸ਼ ਦੁਆਰ ਤੱਕ ਉਸਦੇ ਪਿੱਛੇ ਭੱਜਿਆ ਅਤੇ ਬਹੁਤ ਸਾਰੇ ਲੋਕ ਭੱਜਦੇ ਹੋਏ ਮਾਰੇ ਗਏ।