6ਫ਼ੇਰ ਮੋਸ਼ੇਹ ਨੇ ਹਾਰੋਨ ਅਤੇ ਉਸਦੇ ਪੁੱਤਰਾਂ ਅਲਆਜ਼ਾਰ ਅਤੇ ਈਥਾਮਾਰ ਨੂੰ ਆਖਿਆ, “ਤੁਹਾਡੇ ਸਿਰ ਨੰਗੇ ਨਾ ਹੋਣ ਅਤੇ ਆਪਣੇ ਕੱਪੜੇ ਨਾ ਪਾੜੋ, ਨਹੀਂ ਤਾਂ ਤੁਸੀਂ ਮਰ ਜਾਵੋਂਗੇ ਅਤੇ ਯਾਹਵੇਹ ਸਾਰੇ ਲੋਕਾਂ ਨਾਲ ਗੁੱਸੇ ਹੋ ਜਾਵੇਗਾ। ਪਰ ਤੁਹਾਡੇ ਰਿਸ਼ਤੇਦਾਰ, ਸਾਰੇ ਇਸਰਾਏਲੀ, ਉਹਨਾਂ ਲਈ ਸੋਗ ਕਰ ਸਕਦੇ ਹਨ ਜਿਨ੍ਹਾਂ ਨੂੰ ਯਾਹਵੇਹ ਨੇ ਅੱਗ ਦੁਆਰਾ ਤਬਾਹ ਕੀਤਾ ਹੈ।
7ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਦੁਆਰ ਨੂੰ ਨਾ ਛੱਡੋ, ਨਹੀਂ ਤਾਂ ਤੁਸੀਂ ਮਰ ਜਾਵੋਂਗੇ, ਕਿਉਂਕਿ ਯਾਹਵੇਹ ਦਾ ਮਸਹ ਕਰਨ ਵਾਲਾ ਤੇਲ ਤੁਹਾਡੇ ਉੱਤੇ ਹੈ।” ਇਸ ਲਈ ਉਹਨਾਂ ਨੇ ਉਵੇਂ ਹੀ ਕੀਤਾ ਜਿਵੇਂ ਮੋਸ਼ੇਹ ਨੇ ਕਿਹਾ ਸੀ।
8ਤਦ ਯਾਹਵੇਹ ਨੇ ਹਾਰੋਨ ਨੂੰ ਆਖਿਆ,
9“ਜਦ ਤੂੰ ਜਾਂ ਤੇਰੇ ਪੁੱਤਰ ਮੰਡਲੀ ਦੇ ਡੇਰੇ ਵਿੱਚ ਜਾਓ ਤਦ ਤੁਸੀਂ ਕੋਈ ਮਧ ਜਾਂ ਨਸ਼ਾ ਨਾ ਪੀਣਾ, ਤਾਂ ਜੋ ਤੁਸੀਂ ਮਰ ਨਾ ਜਾਓ। ਇਹ ਤੁਹਾਡੀਆਂ ਪੀੜ੍ਹੀਆਂ ਲਈ ਇੱਕ ਸਦਾ ਦੀ ਬਿਧੀ ਹੋਵੇ।
10ਤਾਂ ਜੋ ਤੁਸੀਂ ਪਵਿੱਤਰ ਅਤੇ ਆਮ ਵਿੱਚ, ਅਸ਼ੁੱਧ ਅਤੇ ਸ਼ੁੱਧ ਵਿੱਚ ਫ਼ਰਕ ਕਰ ਸਕੋ,