8ਤੁਸੀਂ ਇਹਨਾਂ ਦਾ ਮਾਸ ਨਾ ਖਾਣਾ ਅਤੇ ਨਾ ਹੀ ਉਹਨਾਂ ਦੀਆਂ ਲਾਸ਼ਾਂ ਨੂੰ ਛੂਹਣਾ। ਇਹ ਤੁਹਾਡੇ ਲਈ ਅਸ਼ੁੱਧ ਹਨ।
9“ ‘ਸਮੁੰਦਰਾਂ ਅਤੇ ਨਦੀਆਂ ਦੇ ਪਾਣੀ ਵਿੱਚ ਰਹਿਣ ਵਾਲੇ ਸਾਰੇ ਪ੍ਰਾਣੀਆਂ ਵਿੱਚੋਂ ਤੁਸੀਂ ਕਿਸੇ ਨੂੰ ਵੀ ਖਾ ਸਕਦੇ ਹੋ ਜਿਸਦੇ ਖੰਭ ਅਤੇ ਚਾਨੇ ਹਨ।
10ਪਰ ਸਮੁੰਦਰਾਂ ਜਾਂ ਨਦੀਆਂ ਦੇ ਸਾਰੇ ਜੀਵ ਜਿੰਨ੍ਹਾਂ ਦੇ ਖੰਭ ਅਤੇ ਚਾਨੇ ਨਹੀਂ ਹਨ, ਭਾਵੇਂ ਸਾਰੇ ਝੁੰਡਾਂ ਵਿੱਚੋਂ ਜਾਂ ਪਾਣੀ ਵਿੱਚ ਰਹਿਣ ਵਾਲੇ ਹੋਰ ਸਾਰੇ ਜੀਵਾਂ ਵਿੱਚੋਂ, ਉਹ ਸਾਰੇ ਤੁਹਾਡੇ ਲਈ ਘਿਣਾਉਣੇ ਹਨ।
11ਅਤੇ ਤੁਸੀਂ ਉਹਨਾਂ ਨੂੰ ਘਿਣਾਉਣੇ ਸਮਝਣਾ, ਤੁਸੀਂ ਉਹਨਾਂ ਦਾ ਮਾਸ ਨਾ ਖਾਣਾ। ਤੁਹਾਨੂੰ ਉਹਨਾਂ ਦੀਆਂ ਲਾਸ਼ਾਂ ਨੂੰ ਵੀ ਅਸ਼ੁੱਧ ਸਮਝਣਾ ਚਾਹੀਦਾ ਹੈ।
12ਪਾਣੀ ਵਿੱਚ ਰਹਿਣ ਵਾਲੇ ਸਾਰੇ ਜੀਵ ਜਿਸ ਦੇ ਖੰਭ ਅਤੇ ਚਾਨੇ ਨਹੀਂ ਹਨ, ਤੁਹਾਡੇ ਲਈ ਅਸ਼ੁੱਧ ਹਨ।