ਲੇਵਿਆਂ 11

“ ‘ਤੁਸੀਂ ਇਨ੍ਹਾਂ ਦੁਆਰਾ ਆਪਣੇ ਆਪ ਨੂੰ ਅਸ਼ੁੱਧ ਕਰੋਗੇ, ਜੋ ਕੋਈ ਵੀ ਉਹਨਾਂ ਦੀਆਂ ਲੋਥ ਨੂੰ ਛੂਹੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।

Leviticus 11:24 (UKJV) And for these all of you shall be unclean: whosoever touches the carcass of them shall be unclean until the even.

22ਉਹ ਇਹ ਹਨ ਅਰਥਾਤ ਮੱਕੜੀ ਆਪਣੀ ਪ੍ਰਜਾਤੀ ਅਨੁਸਾਰ, ਰੋਡਾ ਮੱਕੜੀ ਆਪਣੀ ਪ੍ਰਜਾਤੀ ਅਨੁਸਾਰ, ਗਭਰੇਲਾ ਅਤੇ ਟਿੱਡੀ ਆਪਣੀ ਪ੍ਰਜਾਤੀ ਅਨੁਸਾਰ।

23ਪਰ ਹੋਰ ਸਾਰੇ ਉੱਡਣ ਵਾਲੇ ਅਤੇ ਘਿਸਰਨ ਵਾਲੇ ਕੀੜੇ ਜਿਨ੍ਹਾਂ ਦੀਆਂ ਚਾਰ ਲੱਤਾਂ ਹਨ, ਤੁਸੀਂ ਉਹਨਾਂ ਨੂੰ ਅਸ਼ੁੱਧ ਸਮਝਣਾ।

24“ ‘ਤੁਸੀਂ ਇਨ੍ਹਾਂ ਦੁਆਰਾ ਆਪਣੇ ਆਪ ਨੂੰ ਅਸ਼ੁੱਧ ਕਰੋਗੇ, ਜੋ ਕੋਈ ਵੀ ਉਹਨਾਂ ਦੀਆਂ ਲੋਥ ਨੂੰ ਛੂਹੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।

25ਜੋ ਕੋਈ ਉਹਨਾਂ ਦੀ ਲੋਥ ਵਿੱਚੋਂ ਕੁਝ ਵੀ ਚੁੱਕਦਾ ਹੈ, ਉਹ ਆਪਣੇ ਕੱਪੜੇ ਧੋਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇ।

26“ ‘ਹਰ ਜਾਨਵਰ ਜਿਸਦਾ ਖੁਰ ਪਾਟਾ ਹੋਇਆ ਨਹੀਂ ਹੈ ਜਾਂ ਉਗਾਲੀ ਨਹੀਂ ਕਰਦੇ, ਤੁਹਾਡੇ ਲਈ ਅਸ਼ੁੱਧ ਹਨ। ਜੋ ਕੋਈ ਵੀ ਉਹਨਾਂ ਵਿੱਚੋਂ ਕਿਸੇ ਦੀ ਲੋਥ ਨੂੰ ਛੂੰਹਦਾ ਹੈ, ਉਹ ਅਸ਼ੁੱਧ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.