ਲੇਵਿਆਂ 14

“ਜਦੋਂ ਤੁਸੀਂ ਕਨਾਨ ਦੇਸ਼ ਵਿੱਚ ਦਾਖਲ ਹੋਵੋਂਗੇ, ਜੋ ਮੈਂ ਤੁਹਾਨੂੰ ਤੁਹਾਡੀ ਮਲਕੀਅਤ ਵਜੋਂ ਦੇ ਰਿਹਾ ਹਾਂ, ਤਾਂ ਜੇਕਰ ਮੈਂ ਉਸ ਦੇਸ਼ ਦੇ ਕਿਸੇ ਘਰ ਵਿੱਚ ਕੋੜ੍ਹ ਦਾ ਰੋਗ ਪਾ ਦੇਵਾਂ,

Leviticus 14:34 (UKJV) When all of you be come into the land of Canaan, which I give to you for a possession, and I put the plague of leprosy in a house of the land of your possession;

32ਇਹ ਨਿਯਮ ਹਰ ਉਸ ਵਿਅਕਤੀ ਲਈ ਹਨ ਜਿਨ੍ਹਾਂ ਨੂੰ ਚਮੜੀ ਦੀ ਅਸ਼ੁੱਧ ਬੀਮਾਰੀ ਹੈ ਅਤੇ ਜੋ ਆਪਣੀ ਸ਼ੁੱਧਤਾ ਲਈ ਨਿਯਮਤ ਭੇਟਾਂ ਨੂੰ ਲਿਆ ਸਕੇ।

33ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ,

34“ਜਦੋਂ ਤੁਸੀਂ ਕਨਾਨ ਦੇਸ਼ ਵਿੱਚ ਦਾਖਲ ਹੋਵੋਂਗੇ, ਜੋ ਮੈਂ ਤੁਹਾਨੂੰ ਤੁਹਾਡੀ ਮਲਕੀਅਤ ਵਜੋਂ ਦੇ ਰਿਹਾ ਹਾਂ, ਤਾਂ ਜੇਕਰ ਮੈਂ ਉਸ ਦੇਸ਼ ਦੇ ਕਿਸੇ ਘਰ ਵਿੱਚ ਕੋੜ੍ਹ ਦਾ ਰੋਗ ਪਾ ਦੇਵਾਂ,

35ਘਰ ਦਾ ਮਾਲਕ ਜਾਜਕ ਨੂੰ ਜਾ ਕੇ ਦੱਸੇ, ‘ਮੈਨੂੰ ਅਜਿਹਾ ਲਗਦਾ ਹੈ ਕਿ ਮੇਰੇ ਘਰ ਵਿੱਚ ਕੋਈ ਰੋਗ ਹੈ।’

36ਤਦ ਜਾਜਕ ਉਸ ਘਰ ਦੀ ਜਾਂਚ ਕਰਨ ਤੋਂ ਪਹਿਲਾ ਹੁਕਮ ਦੇਵੇ ਕਿ ਉਸ ਘਰ ਨੂੰ ਖਾਲੀ ਕੀਤਾ ਜਾਵੇ, ਅਜਿਹਾ ਨਾ ਹੋਵੇ ਕਿ ਜੋ ਕੁਝ ਘਰ ਵਿੱਚ ਹੈ ਅਸ਼ੁੱਧ ਹੋ ਜਾਵੇ। ਇਸ ਤੋਂ ਬਾਅਦ ਜਾਜਕ ਅੰਦਰ ਜਾ ਕੇ ਘਰ ਦੀ ਜਾਂਚ ਕਰੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.