ਲੇਵਿਆਂ 19

ਤੁਹਾਡੇ ਵਿੱਚ ਰਹਿਣ ਵਾਲੇ ਵਿਦੇਸ਼ੀ ਨੂੰ ਤੁਹਾਡੇ ਮੂਲ-ਜਨਮ ਵਾਂਗ ਮੰਨਿਆ ਜਾਵੇ। ਉਹਨਾਂ ਨੂੰ ਆਪਣੇ ਵਾਂਗ ਪਿਆਰ ਕਰੋ, ਕਿਉਂਕਿ ਤੁਸੀਂ ਮਿਸਰ ਵਿੱਚ ਪਰਦੇਸੀ ਸੀ। ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।

Leviticus 19:34 (UKJV) But the stranger that dwells with you shall be unto you as one born among you, and you shall love him as yourself; for all of you were strangers in the land of Egypt: I am the LORD your God.

32“ ‘ਬਜ਼ੁਰਗਾਂ ਦੀ ਮੌਜੂਦਗੀ ਵਿੱਚ ਖੜ੍ਹੇ ਹੋਵੋ, ਬਜ਼ੁਰਗਾਂ ਦਾ ਆਦਰ ਕਰੋ ਅਤੇ ਆਪਣੇ ਪਰਮੇਸ਼ਵਰ ਤੋਂ ਡਰਨਾ। ਮੈਂ ਯਾਹਵੇਹ ਹਾਂ।

33“ ‘ਜਦੋਂ ਕੋਈ ਪਰਦੇਸੀ ਤੁਹਾਡੇ ਦੇਸ਼ ਵਿੱਚ ਤੁਹਾਡੇ ਵਿਚਕਾਰ ਵੱਸਦਾ ਹੈ, ਤਾਂ ਉਸ ਨਾਲ ਦੁਰਵਿਵਹਾਰ ਨਾ ਕਰਨਾ।

34ਤੁਹਾਡੇ ਵਿੱਚ ਰਹਿਣ ਵਾਲੇ ਵਿਦੇਸ਼ੀ ਨੂੰ ਤੁਹਾਡੇ ਮੂਲ-ਜਨਮ ਵਾਂਗ ਮੰਨਿਆ ਜਾਵੇ। ਉਹਨਾਂ ਨੂੰ ਆਪਣੇ ਵਾਂਗ ਪਿਆਰ ਕਰੋ, ਕਿਉਂਕਿ ਤੁਸੀਂ ਮਿਸਰ ਵਿੱਚ ਪਰਦੇਸੀ ਸੀ। ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।

35“ ‘ਲੰਬਾਈ, ਭਾਰ ਜਾਂ ਮਾਤਰਾ ਨੂੰ ਮਾਪਣ ਵੇਲੇ ਬੇਈਮਾਨ ਮਾਪਦੰਡਾਂ ਦੀ ਵਰਤੋਂ ਨਾ ਕਰੋ।

36ਸੱਚੀ ਤੱਕੜੀ, ਸੱਚੇ ਵੱਟੇ, ਸੱਚਾ ਟੋਪਾ ਅਤੇ ਸੱਚਾ ਕੁੱਪਾ ਤੁਹਾਡੇ ਕੋਲ ਹੋਵੇ। ਮੈਂ ਉਹ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ, ਜੋ ਤੁਹਾਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.