9“ ‘ਕੋਈ ਵੀ ਵਿਅਕਤੀ ਜੋ ਆਪਣੇ ਪਿਤਾ ਜਾਂ ਮਾਤਾ ਨੂੰ ਸਰਾਪ ਦਿੰਦਾ ਹੈ ਉਹ ਮਾਰਿਆ ਜਾਵੇ ਕਿਉਂਕਿ ਉਹਨਾਂ ਨੇ ਆਪਣੇ ਪਿਤਾ ਜਾਂ ਮਾਤਾ ਨੂੰ ਸਰਾਪ ਦਿੱਤਾ ਹੈ, ਉਹਨਾਂ ਦਾ ਖੂਨ ਉਹਨਾਂ ਦੇ ਆਪਣੇ ਸਿਰ ਉੱਤੇ ਹੋਵੇਗਾ।
10“ ‘ਜੇ ਕੋਈ ਆਦਮੀ ਕਿਸੇ ਹੋਰ ਆਦਮੀ ਦੀ ਪਤਨੀ ਨਾਲ ਵਿਭਚਾਰ ਕਰਦਾ ਹੈ ਤਾਂ ਉਹ ਵਿਅਕਤੀ ਜਿਸ ਨੇ ਆਪਣੇ ਗੁਆਂਢੀ ਦੀ ਪਤਨੀ ਨਾਲ ਵਿਭਚਾਰ ਕੀਤਾ ਅਤੇ ਉਹ ਇਸਤਰੀ ਦੋਹਾਂ ਨੂੰ ਮਾਰਿਆ ਜਾਵੇ।
11“ ‘ਜੇ ਕੋਈ ਆਦਮੀ ਆਪਣੇ ਪਿਤਾ ਦੀ ਪਤਨੀ ਨਾਲ ਜਿਨਸੀ ਸੰਬੰਧ ਰੱਖਦਾ ਹੈ, ਤਾਂ ਉਸਨੇ ਆਪਣੇ ਪਿਤਾ ਦਾ ਅਪਮਾਨ ਕੀਤਾ ਹੈ। ਆਦਮੀ ਅਤੇ ਔਰਤ ਦੋਹਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਵੇ, ਉਹਨਾਂ ਦਾ ਖੂਨ ਉਹਨਾਂ ਦੇ ਆਪਣੇ ਸਿਰ ਉੱਤੇ ਹੋਵੇਗਾ।
12“ ‘ਜੇ ਕੋਈ ਆਦਮੀ ਆਪਣੀ ਨੂੰਹ ਨਾਲ ਜਿਨਸੀ ਸੰਬੰਧ ਬਣਾਉਂਦਾ ਹੈ, ਤਾਂ ਦੋਹਾਂ ਨੂੰ ਮਾਰਿਆ ਜਾਵੇ। ਕਿਉਂ ਜੋ ਉਨ੍ਹਾਂ ਗਲਤ ਕੀਤਾ, ਉਹਨਾਂ ਦਾ ਖੂਨ ਉਹਨਾਂ ਦੇ ਆਪਣੇ ਸਿਰ ਉੱਤੇ ਹੋਵੇਗਾ।
13“ ‘ਜੇ ਕੋਈ ਆਦਮੀ ਕਿਸੇ ਆਦਮੀ ਨਾਲ ਜਿਨਸੀ ਸੰਬੰਧ ਰੱਖਦਾ ਹੈ ਜਿਵੇਂ ਇੱਕ ਔਰਤ ਨਾਲ ਕਰਦਾ ਹੈ, ਤਾਂ ਉਹਨਾਂ ਦੋਹਾਂ ਨੇ ਉਹ ਕੰਮ ਕੀਤਾ ਹੈ ਜੋ ਘਿਣਾਉਣਾ ਹੈ। ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਵੇ, ਉਹਨਾਂ ਦਾ ਖੂਨ ਉਹਨਾਂ ਦੇ ਆਪਣੇ ਸਿਰ ਉੱਤੇ ਹੋਵੇਗਾ।