17“ ‘ਜੇ ਕੋਈ ਆਦਮੀ ਆਪਣੀ ਭੈਣ ਨਾਲ ਵਿਆਹ ਕਰਦਾ ਹੈ, ਜੋ ਉਸਦੇ ਪਿਤਾ ਜਾਂ ਉਸਦੀ ਮਾਂ ਦੀ ਧੀ ਹੈ, ਅਤੇ ਉਹ ਜਿਨਸੀ ਸੰਬੰਧ ਰੱਖਦੇ ਹਨ, ਤਾਂ ਇਹ ਸ਼ਰਮਨਾਕ ਹੈ। ਉਹਨਾਂ ਨੂੰ ਜਨਤਕ ਤੌਰ ਤੇ ਆਪਣੇ ਲੋਕਾਂ ਤੋਂ ਦੂਰ ਕੀਤੇ ਜਾਵੇ। ਉਸ ਨੇ ਆਪਣੀ ਭੈਣ ਦੀ ਬੇਇੱਜ਼ਤੀ ਕੀਤੀ ਹੈ ਅਤੇ ਇਸ ਲਈ ਉਸ ਦਾ ਦੋਸ਼ ਉਸ ਦੇ ਜੁੰਮੇ ਹੋਵੇ।
18“ ‘ਜੇਕਰ ਕੋਈ ਮਨੁੱਖ ਕਿਸੇ ਇਸਤਰੀ ਨਾਲ ਉਸ ਦੀ ਮਾਹਵਾਰੀ ਦੇ ਸਮੇਂ ਸੰਗ ਕਰੇ ਅਤੇ ਉਸ ਦਾ ਨੰਗੇਜ਼ ਉਘਾੜੇ ਤਾਂ ਇਸ ਲਈ ਕਿ ਉਸ ਨੇ ਉਹ ਦਾ ਸੁੰਬ ਖੋਲ੍ਹਿਆ ਅਤੇ ਉਹ ਨੇ ਵੀ ਆਪਣੇ ਲਹੂ ਦਾ ਸੁੰਬ ਖੁਲ੍ਹਵਾਇਆ, ਉਹ ਦੋਵੇਂ ਆਪਣੇ ਲੋਕਾਂ ਵਿੱਚੋਂ ਛੇਕੇ ਜਾਣ।
19“ ‘ਆਪਣੀ ਮਾਂ ਜਾਂ ਆਪਣੇ ਪਿਤਾ ਦੀ ਭੈਣ ਨਾਲ ਜਿਨਸੀ ਸੰਬੰਧ ਨਾ ਰੱਖ, ਕਿਉਂਕਿ ਇਹ ਕਿਸੇ ਨਜ਼ਦੀਕੀ ਰਿਸ਼ਤੇਦਾਰ ਦਾ ਅਪਮਾਨ ਕਰੇਗਾ, ਤੁਸੀਂ ਦੋਵੇਂ ਜ਼ਿੰਮੇਵਾਰ ਹੋਵੋਗੇ।
20“ ‘ਜੇ ਕੋਈ ਆਦਮੀ ਆਪਣੀ ਚਾਚੀ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਤਾਂ ਉਸਨੇ ਆਪਣੇ ਚਾਚੇ ਦਾ ਅਪਮਾਨ ਕੀਤਾ ਹੈ। ਉਹ ਜ਼ਿੰਮੇਵਾਰ ਹੋਣਗੇ, ਉਹ ਬੇ-ਔਲਾਦ ਹੀ ਮਰ ਜਾਣਗੇ।
21“ ‘ਜੇ ਕੋਈ ਆਦਮੀ ਆਪਣੇ ਭਰਾ ਦੀ ਪਤਨੀ ਨਾਲ ਵਿਆਹ ਕਰਦਾ ਹੈ, ਤਾਂ ਇਹ ਅਸ਼ੁੱਧਤਾ ਦਾ ਕੰਮ ਹੈ ਉਸਨੇ ਆਪਣੇ ਭਰਾ ਨੂੰ ਬੇਇੱਜ਼ਤ ਕੀਤਾ ਹੈ ਇਸ ਲਈ ਉਹ ਬੇ-ਔਲਾਦ ਹੋਣਗੇ।