ਲੇਵਿਆਂ 22

ਪਰ ਜਿਸ ਕਿਸੇ ਵੀ ਚੀਜ਼ ਵਿੱਚ ਕੋਈ ਦੋਸ਼ ਹੋਵੇ ਉਹ ਨਾ ਚੜ੍ਹਾਉਣਾ ਕਿਉਂਕਿ ਇਹ ਤੁਹਾਡੇ ਲਈ ਸਵੀਕਾਰ ਨਹੀਂ ਕੀਤਾ ਜਾਵੇਗਾ।

Leviticus 22:20 (UKJV) But whatsoever has a blemish, that shall all of you not offer: for it shall not be acceptable for you.

18“ਹਾਰੋਨ ਅਤੇ ਉਸਦੇ ਪੁੱਤਰਾਂ ਅਤੇ ਇਸਰਾਏਲ ਦੇ ਸਾਰੇ ਲੋਕਾਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜੇਕਰ ਤੁਹਾਡੇ ਵਿੱਚੋਂ ਕੋਈ ਇਸਰਾਏਲੀ ਹੋਵੇ ਜਾਂ ਇਸਰਾਏਲ ਵਿੱਚ ਰਹਿਣ ਵਾਲਾ ਪਰਦੇਸੀ, ਇੱਕ ਤੋਹਫ਼ਾ ਭੇਟ ਕਰਦਾ ਹੈ। ਯਾਹਵੇਹ ਲਈ ਹੋਮ ਦੀ ਭੇਟ ਲਈ, ਜਾਂ ਤਾਂ ਸੁੱਖਣਾ ਪੂਰੀ ਕਰਨ ਲਈ ਜਾਂ ਆਪਣੀ ਮਰਜ਼ੀ ਦੀ ਭੇਟ ਚੜ੍ਹਾਵੇ,

19ਤੁਸੀਂ ਪਸ਼ੂਆਂ, ਭੇਡਾਂ ਜਾਂ ਬੱਕਰੀਆਂ ਵਿੱਚੋਂ ਇੱਕ ਦੋਸ਼ ਰਹਿਤ ਨਰ ਭੇਟ ਚੜ੍ਹਾਓ, ਤਾਂ ਜੋ ਇਹ ਤੁਹਾਡੀ ਤਰਫ਼ੋਂ ਸਵੀਕਾਰ ਕੀਤਾ ਜਾ ਸਕੇ।

20ਪਰ ਜਿਸ ਕਿਸੇ ਵੀ ਚੀਜ਼ ਵਿੱਚ ਕੋਈ ਦੋਸ਼ ਹੋਵੇ ਉਹ ਨਾ ਚੜ੍ਹਾਉਣਾ ਕਿਉਂਕਿ ਇਹ ਤੁਹਾਡੇ ਲਈ ਸਵੀਕਾਰ ਨਹੀਂ ਕੀਤਾ ਜਾਵੇਗਾ।

21ਅਤੇ ਜਿਹੜਾ ਯਾਹਵੇਹ ਦੇ ਅੱਗੇ ਆਪਣੀ ਸੁੱਖਣਾ ਪੂਰੀ ਕਰਨ ਲਈ ਸੁੱਖ-ਸਾਂਦ ਦੀਆਂ ਭੇਟਾਂ ਦੀ ਬਲੀ ਚੜ੍ਹਾਵੇ, ਜਾ ਆਪਣੀ ਖੁਸ਼ੀ ਦੀ ਭੇਟ ਲਈ ਬਲਦਾਂ ਜਾ ਭੇਡਾਂ ਵਿੱਚੋਂ ਭੇਟ ਲਈ ਬਲਦਾਂ ਜਾ ਭੇਡਾਂ ਵਿੱਚੋਂ ਭੇਟ ਚੜ੍ਹਾਵੇ ਤਾਂ ਸਵੀਕਾਰੇ ਜਾਣ ਲਈ ਜ਼ਰੂਰੀ ਹੈ ਕਿ ਉਹ ਪੂਰੀ ਹੋਵੇ ਅਤੇ ਉਸ ਦੇ ਵਿੱਚ ਕੋਈ ਦੋਸ਼ ਨਾ ਹੋਵੇ।

22ਜਿਹੜਾ ਅੰਨ੍ਹਾ ਹੋਵੇ, ਜਾਂ ਜਿਸ ਦੇ ਅੰਗ ਟੁੱਟੇ ਹੋਣ ਜਾਂ ਟੁੰਡਾ ਹੋਵੇ ਜਾਂ ਜਿਸ ਨੂੰ ਮੁਹਕੇ ਹੋਣ, ਜਾਂ ਦਾਦ ਜਾਂ ਖੁਜਲੀ ਹੋਵੇ, ਇਨ੍ਹਾਂ ਨੂੰ ਤੁਸੀਂ ਯਾਹਵੇਹ ਦੇ ਅੱਗੇ ਨਾ ਚੜ੍ਹਾਉਣਾ, ਨਾ ਉਨ੍ਹਾਂ ਨੂੰ ਅੱਗ ਦੀ ਭੇਟ ਕਰਕੇ ਜਗਵੇਦੀ ਦੇ ਉੱਤੇ ਯਾਹਵੇਹ ਦੇ ਅੱਗੇ ਚੜ੍ਹਾਉਣਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.