30ਇਹ ਉਸੇ ਦਿਨ ਖਾਧਾ ਜਾਣਾ ਚਾਹੀਦਾ ਹੈ, ਸਵੇਰ ਤੱਕ ਇਸ ਵਿੱਚੋਂ ਕੁਝ ਵੀ ਨਾ ਛੱਡਣਾ। ਮੈਂ ਯਾਹਵੇਹ ਹਾਂ।
31“ਮੇਰੇ ਹੁਕਮਾਂ ਨੂੰ ਮੰਨੋ ਅਤੇ ਉਹਨਾਂ ਦੀ ਪਾਲਣਾ ਕਰੋ। ਮੈਂ ਯਾਹਵੇਹ ਹਾਂ।
32ਮੇਰੇ ਪਵਿੱਤਰ ਨਾਮ ਨੂੰ ਅਪਵਿੱਤਰ ਨਾ ਕਰੋ, ਕਿਉਂ ਜੋ ਮੈਂ ਇਸਰਾਏਲੀਆਂ ਦੁਆਰਾ ਪਵਿੱਤਰ ਮੰਨਿਆ ਜਾਵਾਂ। ਮੈਂ ਯਾਹਵੇਹ ਹਾਂ, ਜਿਸਨੇ ਤੁਹਾਨੂੰ ਪਵਿੱਤਰ ਬਣਾਇਆ ਹੈ
33ਅਤੇ ਜਿਸ ਨੇ ਤੁਹਾਨੂੰ ਮਿਸਰ ਤੋਂ ਬਾਹਰ ਲਿਆਂਦਾ ਤਾਂ ਜੋ ਤੁਹਾਡਾ ਪਰਮੇਸ਼ਵਰ ਹੋਵੇ। ਮੈਂ ਯਾਹਵੇਹ ਹਾਂ।”