27“ਇਸ ਸੱਤਵੇਂ ਮਹੀਨੇ ਦਾ ਦਸਵਾਂ ਦਿਨ ਪ੍ਰਾਸਚਿਤ ਦਾ ਦਿਨ ਹੈ। ਇੱਕ ਪਵਿੱਤਰ ਸਭਾ ਰੱਖੋ ਅਤੇ ਆਪਣੇ ਆਪ ਤੋਂ ਇਨਕਾਰ ਕਰੋ, ਅਤੇ ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾਓ।
28ਉਸ ਦਿਨ ਕੋਈ ਵੀ ਕੰਮ ਨਾ ਕਰੋ, ਕਿਉਂਕਿ ਇਹ ਬਖਸ਼ੀਸ਼ ਦਾ ਦਿਨ ਹੈ, ਜਦੋਂ ਤੁਹਾਡੇ ਲਈ ਤੁਹਾਡੇ ਪਰਮੇਸ਼ਵਰ ਦੇ ਅੱਗੇ ਪ੍ਰਾਸਚਿਤ ਕੀਤਾ ਜਾਂਦਾ ਹੈ।
29ਜਿਹੜੇ ਲੋਕ ਉਸ ਦਿਨ ਆਪਣੇ ਆਪ ਤੋਂ ਇਨਕਾਰ ਨਹੀਂ ਕਰਦੇ, ਉਹਨਾਂ ਨੂੰ ਆਪਣੇ ਲੋਕਾਂ ਵਿੱਚੋਂ ਪੂਰੀ ਤਰ੍ਹਾਂ ਨਾਸ਼ ਕੀਤਾ ਜਾਵੇਗਾ।
30ਮੈਂ ਉਹਨਾਂ ਦੇ ਲੋਕਾਂ ਵਿੱਚੋਂ ਹਰ ਉਸ ਵਿਅਕਤੀ ਨੂੰ ਤਬਾਹ ਕਰ ਦਿਆਂਗਾ ਜੋ ਉਸ ਦਿਨ ਕੋਈ ਕੰਮ ਕਰੇਗਾ।
31ਤੁਹਾਨੂੰ ਕੋਈ ਕੰਮ ਬਿਲਕੁਲ ਨਹੀਂ ਕਰਨਾ ਚਾਹੀਦਾ। ਤੁਸੀਂ ਜਿੱਥੇ ਵੀ ਰਹਿੰਦੇ ਹੋ, ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਥਾਈ ਨਿਯਮ ਹੈ।