30ਮੈਂ ਉਹਨਾਂ ਦੇ ਲੋਕਾਂ ਵਿੱਚੋਂ ਹਰ ਉਸ ਵਿਅਕਤੀ ਨੂੰ ਤਬਾਹ ਕਰ ਦਿਆਂਗਾ ਜੋ ਉਸ ਦਿਨ ਕੋਈ ਕੰਮ ਕਰੇਗਾ।
31ਤੁਹਾਨੂੰ ਕੋਈ ਕੰਮ ਬਿਲਕੁਲ ਨਹੀਂ ਕਰਨਾ ਚਾਹੀਦਾ। ਤੁਸੀਂ ਜਿੱਥੇ ਵੀ ਰਹਿੰਦੇ ਹੋ, ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਥਾਈ ਨਿਯਮ ਹੈ।
32ਇਹ ਤੁਹਾਡੇ ਲਈ ਸਬਤ ਦੇ ਅਰਾਮ ਦਾ ਦਿਨ ਹੈ, ਅਤੇ ਤੁਹਾਨੂੰ ਆਪਣੇ ਆਪ ਤੋਂ ਇਨਕਾਰ ਕਰਨਾ ਚਾਹੀਦਾ ਹੈ। ਮਹੀਨੇ ਦੇ ਨੌਵੇਂ ਦਿਨ ਦੀ ਸ਼ਾਮ ਤੋਂ ਅਗਲੀ ਸ਼ਾਮ ਤੱਕ ਤੁਸੀਂ ਆਪਣਾ ਸਬਤ ਮਨਾਉਣਾ ਹੈ।”
33ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
34“ਇਸਰਾਏਲੀਆਂ ਨੂੰ ਆਖੋ: ‘ਸੱਤਵੇਂ ਮਹੀਨੇ ਦੇ ਪੰਦਰਵੇਂ ਦਿਨ ਯਾਹਵੇਹ ਦੇ ਅੱਗੇ ਸੱਤ ਦਿਨ ਤੱਕ ਡੇਰਿਆਂ ਦਾ ਪਰਬ ਹੋਵੇ।