ਲੇਵਿਆਂ 23

ਉਸ ਮਹੀਨੇ ਦੀ ਪੰਦਰਵੀਂ ਤਰੀਖ਼ ਨੂੰ ਯਾਹਵੇਹ ਦੀ ਪਤੀਰੀ ਰੋਟੀ ਦਾ ਪਰਬ ਹੈ, ਉਸ ਵਿੱਚ ਸੱਤ ਦਿਨਾਂ ਤੱਕ ਬਿਨਾਂ ਖਮੀਰ ਦੀ ਰੋਟੀ ਖਾਣੀ ਚਾਹੀਦੀ ਹੈ।

Leviticus 23:6 (UKJV) And on the fifteenth day of the same month is the feast of unleavened bread unto the LORD: seven days all of you must eat unleavened bread.

4“ ‘ਇਹ ਯਾਹਵੇਹ ਦੇ ਨਿਯੁਕਤ ਤਿਉਹਾਰ ਹਨ, ਪਵਿੱਤਰ ਸਭਾ ਜਿਨ੍ਹਾਂ ਦਾ ਤੁਸੀਂ ਉਹਨਾਂ ਦੇ ਨਿਯਮਤ ਸਮਿਆਂ ਤੇ ਐਲਾਨ ਕਰਨਾ ਹੈ,

5ਯਾਹਵੇਹ ਦਾ ਪਸਾਹ ਪਹਿਲੇ ਮਹੀਨੇ ਦੇ ਚੌਦਵੇਂ ਦਿਨ ਸ਼ਾਮ ਵੇਲੇ ਸ਼ੁਰੂ ਹੁੰਦਾ ਹੈ।

6ਉਸ ਮਹੀਨੇ ਦੀ ਪੰਦਰਵੀਂ ਤਰੀਖ਼ ਨੂੰ ਯਾਹਵੇਹ ਦੀ ਪਤੀਰੀ ਰੋਟੀ ਦਾ ਪਰਬ ਹੈ, ਉਸ ਵਿੱਚ ਸੱਤ ਦਿਨਾਂ ਤੱਕ ਬਿਨਾਂ ਖਮੀਰ ਦੀ ਰੋਟੀ ਖਾਣੀ ਚਾਹੀਦੀ ਹੈ।

7ਪਹਿਲੇ ਦਿਨ ਇੱਕ ਪਵਿੱਤਰ ਸਭਾ ਕਰੋ ਅਤੇ ਕੋਈ ਕੰਮ-ਧੰਦਾ ਨਾ ਕਰਨਾ।

8ਸੱਤ ਦਿਨਾਂ ਲਈ ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾਓ ਅਤੇ ਸੱਤਵੇਂ ਦਿਨ ਇੱਕ ਪਵਿੱਤਰ ਸਭਾ ਕਰੋ ਅਤੇ ਉਸ ਦਿਨ ਕੋਈ ਕੰਮ-ਧੰਦਾ ਨਾ ਕਰਨਾ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.