ਲੇਵਿਆਂ 24

ਹਾਰੋਨ ਉਸਨੂੰ ਸ਼ਾਮ ਤੋਂ ਲੈ ਕੇ ਸਵੇਰ ਤੱਕ ਯਾਹਵੇਹ ਦੇ ਅੱਗੇ ਸਦਾ ਲਈ, ਸਾਖੀ ਦੇ ਪਰਦੇ ਤੋਂ ਬਾਹਰ ਮੰਡਲੀ ਦੇ ਡੇਰੇ ਵਿੱਚ ਸਜ਼ਾ ਕੇ ਰੱਖੇ। ਇਹ ਆਉਣ ਵਾਲੀਆਂ ਪੀੜ੍ਹੀਆਂ ਦੀ ਸਦਾ ਲਈ ਇੱਕ ਬਿਧੀ ਹੈ।

Leviticus 24:3 (UKJV) Without the vail of the testimony, in the tabernacle of the congregation, shall Aaron order it from the evening unto the morning before the LORD continually: it shall be a statute for ever in your generations.

1ਯਾਹਵੇਹ ਨੇ ਮੋਸ਼ੇਹ ਨੂੰ ਕਿਹਾ,

2“ਇਸਰਾਏਲ ਦੇ ਲੋਕਾਂ ਨੂੰ ਹੁਕਮ ਦਿਓ ਕਿ ਉਹ ਤੁਹਾਡੇ ਕੋਲ ਰੋਸ਼ਨੀ ਲਈ ਜ਼ੈਤੂਨ ਦਾ ਸ਼ੁੱਧ ਤੇਲ ਲਿਆਉਣ ਤਾਂ ਜੋ ਸ਼ਮਾਦਾਨ ਸਦਾ ਬਲਦਾ ਰਹੇ।

3ਹਾਰੋਨ ਉਸਨੂੰ ਸ਼ਾਮ ਤੋਂ ਲੈ ਕੇ ਸਵੇਰ ਤੱਕ ਯਾਹਵੇਹ ਦੇ ਅੱਗੇ ਸਦਾ ਲਈ, ਸਾਖੀ ਦੇ ਪਰਦੇ ਤੋਂ ਬਾਹਰ ਮੰਡਲੀ ਦੇ ਡੇਰੇ ਵਿੱਚ ਸਜ਼ਾ ਕੇ ਰੱਖੇ। ਇਹ ਆਉਣ ਵਾਲੀਆਂ ਪੀੜ੍ਹੀਆਂ ਦੀ ਸਦਾ ਲਈ ਇੱਕ ਬਿਧੀ ਹੈ।

4ਸ਼ੁੱਧ ਸੋਨੇ ਦੇ ਸ਼ਮਾਦਾਨ ਉੱਤੇ ਯਾਹਵੇਹ ਦੇ ਅੱਗੇ ਦੀਵਿਆਂ ਨੂੰ ਨਿਰੰਤਰ ਸਜ਼ਾ ਕੇ ਰੱਖਿਆ ਕਰੇ।

5“ਸਭ ਤੋਂ ਵਧੀਆ ਆਟਾ ਲੈ ਕੇ ਬਾਰ੍ਹਾਂ ਰੋਟੀਆਂ ਪਕਾਓ ਅਤੇ ਹਰੇਕ ਰੋਟੀ ਨੂੰ ਦੋ ਕਿੱਲੋ ਆਟੇ ਨਾਲ ਪਕਾਵੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.