ਲੇਵਿਆਂ 24

ਤਦ ਤੁਸੀਂ ਉਨ੍ਹਾਂ ਨੂੰ ਯਾਹਵੇਹ ਦੇ ਅੱਗੇ ਪਵਿੱਤਰ ਮੇਜ਼ ਦੇ ਉੱਤੇ ਦੋ ਕਤਾਰਾਂ ਬਣਾ ਕੇ ਇੱਕ-ਇੱਕ ਕਤਾਰ ਵਿੱਚ ਛੇ-ਛੇ ਰੋਟੀਆਂ ਰੱਖਣਾ।

Leviticus 24:6 (UKJV) And you shall set them in two rows, six on a row, upon the pure table before the LORD.

4ਸ਼ੁੱਧ ਸੋਨੇ ਦੇ ਸ਼ਮਾਦਾਨ ਉੱਤੇ ਯਾਹਵੇਹ ਦੇ ਅੱਗੇ ਦੀਵਿਆਂ ਨੂੰ ਨਿਰੰਤਰ ਸਜ਼ਾ ਕੇ ਰੱਖਿਆ ਕਰੇ।

5“ਸਭ ਤੋਂ ਵਧੀਆ ਆਟਾ ਲੈ ਕੇ ਬਾਰ੍ਹਾਂ ਰੋਟੀਆਂ ਪਕਾਓ ਅਤੇ ਹਰੇਕ ਰੋਟੀ ਨੂੰ ਦੋ ਕਿੱਲੋ ਆਟੇ ਨਾਲ ਪਕਾਵੀਂ।

6ਤਦ ਤੁਸੀਂ ਉਨ੍ਹਾਂ ਨੂੰ ਯਾਹਵੇਹ ਦੇ ਅੱਗੇ ਪਵਿੱਤਰ ਮੇਜ਼ ਦੇ ਉੱਤੇ ਦੋ ਕਤਾਰਾਂ ਬਣਾ ਕੇ ਇੱਕ-ਇੱਕ ਕਤਾਰ ਵਿੱਚ ਛੇ-ਛੇ ਰੋਟੀਆਂ ਰੱਖਣਾ।

7ਹਰ ਇੱਕ ਕਤਾਰ ਦੇ ਉੱਤੇ ਖ਼ਾਲਸ ਲੁਬਾਨ ਰੱਖਣਾ ਤਾਂ ਜੋ ਉਹ ਰੋਟੀ ਦੇ ਉੱਤੇ ਯਾਦਗੀਰੀ ਲਈ ਯਾਹਵੇਹ ਦੇ ਅੱਗੇ ਇੱਕ ਅੱਗ ਦੀ ਭੇਟ ਹੋਵੇ।

8ਇਹ ਰੋਟੀ ਇਸਰਾਏਲੀਆਂ ਦੀ ਵੱਲੋਂ, ਇੱਕ ਸਥਾਈ ਨੇਮ ਦੇ ਤੌਰ ਤੇ ਹਰੇਕ ਸਬਤ ਦੇ ਦਿਨ ਉਹ ਇਸ ਨੂੰ ਯਾਹਵੇਹ ਦੇ ਅੱਗੇ ਸਜ਼ਾ ਕੇ ਰੱਖਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.