41ਤਦ ਉਹਨਾਂ ਅਤੇ ਉਹਨਾਂ ਦੇ ਬੱਚਿਆਂ ਨੂੰ ਛੱਡ ਦਿੱਤਾ ਜਾਵੇ, ਅਤੇ ਉਹ ਆਪਣੇ ਪਰਿਵਾਰ ਅਤੇ ਆਪਣੇ ਪੁਰਖਿਆਂ ਦੀ ਜਾਇਦਾਦ ਵਿੱਚ ਵਾਪਸ ਚਲੇ ਜਾਣ।
42ਕਿਉਂਕਿ ਇਸਰਾਏਲੀ ਮੇਰੇ ਸੇਵਕ ਹਨ, ਜਿਨ੍ਹਾਂ ਨੂੰ ਮੈਂ ਮਿਸਰ ਵਿੱਚੋਂ ਕੱਢ ਲਿਆਇਆ, ਉਹਨਾਂ ਨੂੰ ਗੁਲਾਮਾਂ ਵਾਂਗ ਨਾ ਵੇਚਿਆ ਜਾਵੇ।
43ਉਹਨਾਂ ਉੱਤੇ ਬੇਰਹਿਮੀ ਨਾਲ ਰਾਜ ਨਾ ਕਰੋ, ਪਰ ਆਪਣੇ ਪਰਮੇਸ਼ਵਰ ਤੋਂ ਡਰੋ।
44“ ‘ਤੁਹਾਡੇ ਦਾਸ ਅਤੇ ਦਾਸੀਆਂ ਤੁਹਾਡੇ ਆਲੇ-ਦੁਆਲੇ ਦੀਆਂ ਕੌਮਾਂ ਵਿੱਚੋਂ ਆਉਣਗੇ, ਉਹਨਾਂ ਵਿੱਚੋਂ ਤੁਸੀਂ ਗੁਲਾਮ ਖਰੀਦ ਸਕਦੇ ਹੋ।
45ਤੁਹਾਡੇ ਵਿੱਚ ਰਹਿੰਦੇ ਕੁਝ ਅਸਥਾਈ ਨਿਵਾਸੀਆਂ ਅਤੇ ਤੁਹਾਡੇ ਦੇਸ਼ ਵਿੱਚ ਪੈਦਾ ਹੋਏ ਉਹਨਾਂ ਦੇ ਕਬੀਲਿਆਂ ਦੇ ਮੈਂਬਰਾਂ ਨੂੰ ਵੀ ਖਰੀਦ ਸਕਦੇ ਹੋ, ਅਤੇ ਉਹ ਤੁਹਾਡੀ ਜਾਇਦਾਦ ਬਣ ਜਾਣਗੇ।