ਲੇਵਿਆਂ 25

“ ‘ਜੇਕਰ ਤੁਹਾਡੇ ਵਿੱਚ ਰਹਿਣ ਵਾਲਾ ਕੋਈ ਪਰਦੇਸੀ ਅਮੀਰ ਬਣ ਜਾਂਦਾ ਹੈ ਅਤੇ ਤੁਹਾਡਾ ਕੋਈ ਇਸਰਾਏਲੀ ਭਰਾ ਗਰੀਬ ਹੋ ਜਾਂਦਾ ਹੈ ਅਤੇ ਆਪਣੇ ਆਪ ਨੂੰ ਪਰਦੇਸੀ ਜਾਂ ਓਪਰੇ ਦੇ ਘਰਾਣੇ ਨੂੰ ਵੇਚ ਦਿੰਦਾ ਹੈ,

Leviticus 25:47 (UKJV) And if a sojourner or stranger wax rich by you, and your brother that dwells by him wax poor, and sell himself unto the stranger or sojourner by you, or to the stock of the stranger's family:

45ਤੁਹਾਡੇ ਵਿੱਚ ਰਹਿੰਦੇ ਕੁਝ ਅਸਥਾਈ ਨਿਵਾਸੀਆਂ ਅਤੇ ਤੁਹਾਡੇ ਦੇਸ਼ ਵਿੱਚ ਪੈਦਾ ਹੋਏ ਉਹਨਾਂ ਦੇ ਕਬੀਲਿਆਂ ਦੇ ਮੈਂਬਰਾਂ ਨੂੰ ਵੀ ਖਰੀਦ ਸਕਦੇ ਹੋ, ਅਤੇ ਉਹ ਤੁਹਾਡੀ ਜਾਇਦਾਦ ਬਣ ਜਾਣਗੇ।

46ਤੁਸੀਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਵਿਰਾਸਤ ਵਿੱਚ ਮਿਲੀ ਜਾਇਦਾਦ ਵਜੋਂ ਸੌਂਪ ਸਕਦੇ ਹੋ ਅਤੇ ਉਹਨਾਂ ਨੂੰ ਜੀਵਨ ਭਰ ਲਈ ਗੁਲਾਮ ਬਣਾ ਸਕਦੇ ਹੋ, ਪਰ ਤੁਸੀਂ ਆਪਣੇ ਇਸਰਾਏਲੀਆਂ ਭਰਾਵਾਂ ਉੱਤੇ ਬੇਰਹਿਮੀ ਨਾਲ ਰਾਜ ਨਾ ਕਰਨਾ।

47“ ‘ਜੇਕਰ ਤੁਹਾਡੇ ਵਿੱਚ ਰਹਿਣ ਵਾਲਾ ਕੋਈ ਪਰਦੇਸੀ ਅਮੀਰ ਬਣ ਜਾਂਦਾ ਹੈ ਅਤੇ ਤੁਹਾਡਾ ਕੋਈ ਇਸਰਾਏਲੀ ਭਰਾ ਗਰੀਬ ਹੋ ਜਾਂਦਾ ਹੈ ਅਤੇ ਆਪਣੇ ਆਪ ਨੂੰ ਪਰਦੇਸੀ ਜਾਂ ਓਪਰੇ ਦੇ ਘਰਾਣੇ ਨੂੰ ਵੇਚ ਦਿੰਦਾ ਹੈ,

48ਉਹ ਆਪਣੇ ਆਪ ਨੂੰ ਵੇਚਣ ਤੋਂ ਬਾਅਦ ਛੁਡਾਉਣ ਦਾ ਅਧਿਕਾਰ ਬਰਕਰਾਰ ਰੱਖਦਾ ਹੈ, ਉਹਨਾਂ ਦਾ ਕੋਈ ਰਿਸ਼ਤੇਦਾਰ ਉਹਨਾਂ ਨੂੰ ਛੁਡਾ ਸਕਦਾ ਹੈ।

49ਉਸਦਾ ਚਾਚਾ ਜਾਂ ਚਚੇਰਾ ਭਰਾ ਜਾਂ ਉਹਨਾਂ ਦੇ ਕਬੀਲੇ ਵਿੱਚ ਕੋਈ ਵੀ ਖੂਨੀ ਰਿਸ਼ਤੇਦਾਰ ਉਹਨਾਂ ਨੂੰ ਛੁਡਾ ਸਕਦਾ ਹੈ ਜਾਂ ਜਦ ਉਹ ਆਪਣੇ ਆਪ ਛੁਡਾਉਣ ਦੇ ਯੋਗ ਹੋਵੇ, ਤਾਂ ਉਹ ਆਪਣੇ ਆਪ ਨੂੰ ਛੁਡਾ ਸਕਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.