ਲੇਵਿਆਂ 26

ਇਸ ਦੇ ਬਾਵਜੂਦ, ਜਦੋਂ ਉਹ ਆਪਣੇ ਦੁਸ਼ਮਣਾਂ ਦੇ ਦੇਸ਼ ਵਿੱਚ ਹੋਣ, ਮੈਂ ਉਹਨਾਂ ਨੂੰ ਰੱਦ ਨਹੀਂ ਕਰਾਂਗਾ ਅਤੇ ਨਾ ਹੀ ਉਹਨਾਂ ਨੂੰ ਨਫ਼ਰਤ ਕਰਾਂਗਾ ਤਾਂ ਜੋ ਉਹਨਾਂ ਨਾਲ ਆਪਣਾ ਨੇਮ ਤੋੜ ਕੇ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵਾਂ। ਮੈਂ ਯਾਹਵੇਹ ਉਹਨਾਂ ਦਾ ਪਰਮੇਸ਼ਵਰ ਹਾਂ।

Leviticus 26:44 (UKJV) And yet for all that, when they be in the land of their enemies, I will not cast them away, neither will I detest them, to destroy them utterly, and to break my covenant with them: for I am the LORD their God.

42ਮੈਂ ਉਸ ਨੇਮ ਨੂੰ ਜੋ ਯਾਕੋਬ ਨਾਲ ਅਤੇ ਜਿਹੜਾ ਨੇਮ ਮੈਂ ਇਸਹਾਕ ਅਤੇ ਅਬਰਾਹਾਮ ਬੰਨ੍ਹਿਆਂ ਸੀ ਚੇਤੇ ਕਰਾਂਗਾ ਅਤੇ ਮੈਂ ਧਰਤੀ ਨੂੰ ਯਾਦ ਕਰਾਂਗਾ।

43ਪਰ ਉਨ੍ਹਾਂ ਦੇ ਜਾਣ ਨਾਲ ਦੇਸ਼ ਉਜਾੜ ਹੋ ਜਾਵੇਗਾ, ਤਾਂ ਜੋ ਧਰਤੀ ਆਪਣੇ ਸਬਤਾਂ ਦੇ ਨੁਕਸਾਨ ਦੀ ਭਰਪਾਈ ਕਰ ਸਕੇ। ਇਸ ਸਮੇਂ ਦੌਰਾਨ ਉਹ ਆਪਣੇ ਕੁਕਰਮਾਂ ਦਾ ਪ੍ਰਾਸਚਿਤ ਕਰਨਗੇ; ਕਿਉਂਕਿ ਉਨ੍ਹਾਂ ਨੇ ਮੇਰੇ ਕਾਨੂੰਨਾਂ ਨੂੰ ਰੱਦ ਕੀਤਾ ਅਤੇ ਮੇਰੇ ਕਾਨੂੰਨਾਂ ਨਾਲ ਨਫ਼ਰਤ ਕੀਤੀ।

44ਇਸ ਦੇ ਬਾਵਜੂਦ, ਜਦੋਂ ਉਹ ਆਪਣੇ ਦੁਸ਼ਮਣਾਂ ਦੇ ਦੇਸ਼ ਵਿੱਚ ਹੋਣ, ਮੈਂ ਉਹਨਾਂ ਨੂੰ ਰੱਦ ਨਹੀਂ ਕਰਾਂਗਾ ਅਤੇ ਨਾ ਹੀ ਉਹਨਾਂ ਨੂੰ ਨਫ਼ਰਤ ਕਰਾਂਗਾ ਤਾਂ ਜੋ ਉਹਨਾਂ ਨਾਲ ਆਪਣਾ ਨੇਮ ਤੋੜ ਕੇ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵਾਂ। ਮੈਂ ਯਾਹਵੇਹ ਉਹਨਾਂ ਦਾ ਪਰਮੇਸ਼ਵਰ ਹਾਂ।

45ਪਰ ਉਹਨਾਂ ਦੇ ਕਾਰਨ ਮੈਂ ਉਹਨਾਂ ਦੇ ਪੁਰਖਿਆਂ ਨਾਲ ਕੀਤੇ ਨੇਮ ਨੂੰ ਯਾਦ ਕਰਾਂਗਾ ਜਿਨ੍ਹਾਂ ਨੂੰ ਮੈਂ ਕੌਮਾਂ ਦੇ ਸਾਹਮਣੇ ਉਹਨਾਂ ਦਾ ਪਰਮੇਸ਼ਵਰ ਹੋਣ ਲਈ ਮਿਸਰ ਵਿੱਚੋਂ ਕੱਢ ਲਿਆਇਆ ਸੀ। ਮੈਂ ਯਾਹਵੇਹ ਹਾਂ।’ ”

46ਇਹ ਉਹ ਫ਼ਰਮਾਨ, ਕਾਨੂੰਨ ਅਤੇ ਨਿਯਮ ਹਨ, ਜੋ ਯਾਹਵੇਹ ਨੇ ਮੋਸ਼ੇਹ ਦੁਆਰਾ ਆਪਣੇ ਅਤੇ ਇਸਰਾਏਲੀਆਂ ਵਿਚਕਾਰ ਸੀਨਾਈ ਪਹਾੜ ਉੱਤੇ ਸਥਾਪਿਤ ਕੀਤੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.