14ਤੁਸੀਂ ਜੋ ਭੇਟ ਚੜ੍ਹਾਉਂਦੇ ਹੋ ਉਸ ਵਿੱਚੋਂ ਤੁਹਾਨੂੰ ਯਾਹਵੇਹ ਨੂੰ ਇਹ ਅੱਗ ਦੀ ਭੇਟ ਚੜ੍ਹਾਉਣੀ ਚਾਹੀਦੀ ਹੈ: ਅੰਦਰਲੇ ਅੰਗ ਅਤੇ ਉਨ੍ਹਾਂ ਨਾਲ ਜੁੜੀ ਸਾਰੀ ਚਰਬੀ,
15ਦੋਨਾਂ ਗੁਰਦਿਆਂ ਅਤੇ ਲੱਕ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਸ ਨੂੰ ਗੁਰਦਿਆਂ ਸਮੇਤ ਵੱਖਰੀ ਕਰਨਾ।
16ਜਾਜਕ ਉਹਨਾਂ ਨੂੰ ਜਗਵੇਦੀ ਉੱਤੇ ਸਾੜੇ, ਇਹ ਸੁਗੰਧਤਾ ਅਰਥਾਤ ਅੱਗ ਦੀ ਭੇਟ ਦਾ ਭੋਜਨ ਹੈ, ਸਾਰੀ ਚਰਬੀ ਯਾਹਵੇਹ ਲਈ ਹੈ।
17“ ‘ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਤੁਸੀਂ ਭਾਵੇਂ ਜਿੱਥੇ ਵੀ ਰਹਿੰਦੇ ਹੋ ਇਹ ਇੱਕ ਸਦਾ ਦਾ ਨਿਯਮ ਹੈ ਕਿ ਤੁਸੀਂ ਚਰਬੀ ਅਤੇ ਖੂਨ ਕਦੇ ਨਾ ਖਾਣਾ।’ ”