ਲੇਵਿਆਂ 4

ਜਿਵੇਂ ਸੁੱਖ-ਸਾਂਦ ਦੀ ਭੇਟ ਵਜੋਂ ਬਲੀ ਦੇ ਬਲਦ ਵੱਖਰੀ ਕੀਤੀ ਜਾਂਦੀ ਹੈ। ਫਿਰ ਪ੍ਰਧਾਨ ਜਾਜਕ ਨੂੰ ਉਹਨਾਂ ਨੂੰ ਹੋਮ ਦੀ ਭੇਟ ਦੀ ਜਗਵੇਦੀ ਉੱਤੇ ਸਾੜ ਦੇਣਾ ਚਾਹੀਦਾ ਹੈ।

Leviticus 4:10 (UKJV) As it was taken off from the bullock of the sacrifice of peace offerings: and the priest shall burn them upon the altar of the burnt offering.

8ਫਿਰ ਉਹ ਉਸ ਬਲਦ ਦੀ ਸਾਰੀ ਚਰਬੀ ਪਾਪ ਬਲੀ ਦੀ ਭੇਟ ਕਰਕੇ ਵੱਖਰੀ ਕਰੇ ਅਰਥਾਤ ਉਹ ਚਰਬੀ ਜਿਹੜੀ ਆਂਦਰਾਂ ਨੂੰ ਢੱਕਦੀ ਹੈ ਅਤੇ ਉਹ ਸਾਰੀ ਚਰਬੀ ਜੋ ਆਂਦਰਾਂ ਨਾਲ ਜੁੜੀ ਹੋਈ ਹੈ,

9ਦੋਨੋਂ ਗੁਰਦੇ ਲੱਕ ਉੱਤੇ ਜਿਹੜੀ ਚਰਬੀ ਹੈ, ਅਤੇ ਉਹ ਝਿੱਲੀ ਜਿਹੜੀ ਕਲੇਜੇ ਉੱਤੇ ਹੈ, ਉਸਨੂੰ ਗੁਰਦਿਆਂ ਸਮੇਤ ਵੱਖਰੀ ਕਰੇ।

10ਜਿਵੇਂ ਸੁੱਖ-ਸਾਂਦ ਦੀ ਭੇਟ ਵਜੋਂ ਬਲੀ ਦੇ ਬਲਦ ਵੱਖਰੀ ਕੀਤੀ ਜਾਂਦੀ ਹੈ। ਫਿਰ ਪ੍ਰਧਾਨ ਜਾਜਕ ਨੂੰ ਉਹਨਾਂ ਨੂੰ ਹੋਮ ਦੀ ਭੇਟ ਦੀ ਜਗਵੇਦੀ ਉੱਤੇ ਸਾੜ ਦੇਣਾ ਚਾਹੀਦਾ ਹੈ।

11ਪਰ ਬਲਦ ਦੀ ਖੱਲ ਅਤੇ ਉਸਦਾ ਸਾਰਾ ਮਾਸ, ਨਾਲ ਹੀ ਸਿਰ ਅਤੇ ਲੱਤਾਂ, ਅੰਦਰੂਨੀ ਅੰਗ ਅਤੇ ਅੰਤੜੀਆਂ,

12ਯਾਨੀ ਬਾਕੀ ਦੇ ਸਾਰੇ ਬਲਦ ਨੂੰ ਡੇਰੇ ਤੋਂ ਬਾਹਰ ਰਸਮੀ ਤੌਰ ਤੇ ਸਾਫ਼-ਸੁਥਰੀ ਥਾਂ ਤੇ ਲੈ ਜਾਣਾ ਚਾਹੀਦਾ ਹੈ, ਜਿੱਥੇ ਰਾਖ ਸੁੱਟੀ ਜਾਂਦੀ ਹੈ ਅਤੇ ਉੱਥੇ ਰਾਖ ਦੇ ਢੇਰ ਉੱਤੇ ਲੱਕੜ ਦੀ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.