14ਅਤੇ ਉਹਨਾਂ ਦਾ ਕੀਤਾ ਹੋਇਆ ਪਾਪ ਪਰਗਟ ਹੋ ਜਾਵੇ, ਮੰਡਲੀ ਇੱਕ ਬਲਦ ਨੂੰ ਪਾਪ ਦੀ ਭੇਟ ਵਜੋਂ ਚੜ੍ਹਾਵੇ ਅਤੇ ਇਸਨੂੰ ਮੰਡਲੀ ਦੇ ਤੰਬੂ ਦੇ ਅੱਗੇ ਪੇਸ਼ ਕਰੇ।
15ਮੰਡਲੀ ਦੇ ਬਜ਼ੁਰਗਾਂ ਨੂੰ ਆਪਣੇ ਹੱਥਾਂ ਨੂੰ ਬਲਦ ਦੇ ਸਿਰ ਤੇ ਯਾਹਵੇਹ ਦੇ ਅੱਗੇ ਰੱਖਣ ਅਤੇ ਬਲਦ ਨੂੰ ਯਾਹਵੇਹ ਦੇ ਅੱਗੇ ਵੱਢਿਆ ਜਾਵੇ।
16ਫਿਰ ਮਸਹ ਕੀਤੇ ਹੋਏ ਜਾਜਕ ਬਲਦ ਦਾ ਕੁਝ ਲਹੂ ਮੰਡਲੀ ਵਾਲੇ ਤੰਬੂ ਵਿੱਚ ਲੈ ਜਾਣ।
17ਜਾਜਕ ਆਪਣੀ ਉਂਗਲੀ ਨੂੰ ਲਹੂ ਵਿੱਚ ਡੋਬ ਕੇ ਅਤੇ ਇਸਨੂੰ ਪਰਦੇ ਦੇ ਸਾਹਮਣੇ ਯਾਹਵੇਹ ਦੇ ਅੱਗੇ ਸੱਤ ਵਾਰ ਛਿੜਕੇ।
18ਉਹ ਕੁਝ ਲਹੂ ਜਗਵੇਦੀ ਦੇ ਸਿੰਗਾਂ ਉੱਤੇ ਲਗਾਵੇ, ਜੋ ਮੰਡਲੀ ਦੇ ਤੰਬੂ ਵਿੱਚ ਯਾਹਵੇਹ ਦੇ ਸਾਹਮਣੇ ਹੈ। ਬਾਕੀ ਦੇ ਲਹੂ ਨੂੰ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਹੋਮ ਦੀ ਬਲੀ ਦੀ ਜਗਵੇਦੀ ਦੇ ਹੇਠਾਂ ਡੋਲ੍ਹ ਦੇਵੇ।