ਲੇਵਿਆਂ 5

ਅਤੇ ਜਿਸ ਪਵਿੱਤਰ ਵਸਤੂ ਦੇ ਵਿਖੇ ਉਸ ਨੇ ਪਾਪ ਕੀਤਾ ਹੋਵੇ, ਉਸਨੂੰ ਉਸ ਪਵਿੱਤਰ ਵਸਤੂ ਦੇ ਨੁਕਸਾਨ ਦੀ ਭਰਪਾਈ ਕਰਨੀ ਚਾਹੀਦੀ ਹੈ, ਉਸ ਭੇਟ ਵਿੱਚ ਉਹ ਪੰਜਵਾਂ ਹਿੱਸਾ ਹੋਰ ਵਧਾ ਕੇ ਜਾਜਕ ਨੂੰ ਦੇਵੇ ਅਤੇ ਜਾਜਕ ਦੋਸ਼ ਬਲੀ ਦੀ ਭੇਟ ਦਾ ਭੇਡੂ ਚੜ੍ਹਾ ਕੇ ਉਸ ਦੇ ਪ੍ਰਾਸਚਿਤ ਕਰੇ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।

Leviticus 5:16 (UKJV) And he shall make amends for the harm that he has done in the holy thing, and shall add the fifth part thereto, and give it unto the priest: and the priest shall make an atonement for him with the ram of the trespass offering, and it shall be forgiven him.

14ਯਾਹਵੇਹ ਨੇ ਮੋਸ਼ੇਹ ਨੂੰ ਕਿਹਾ,

15“ਜਦੋਂ ਕੋਈ ਵੀ ਯਾਹਵੇਹ ਦੀ ਪਵਿੱਤਰ ਵਸਤੂਆਂ ਵਿੱਚੋਂ ਕਿਸੇ ਦੇ ਸੰਬੰਧ ਵਿੱਚ ਅਣਜਾਣੇ ਵਿੱਚ ਪਾਪ ਕਰਕੇ ਯਾਹਵੇਹ ਦੇ ਨਾਲ ਬੇਵਫ਼ਾਈ ਕਰਦਾ ਹੈ, ਤਾਂ ਉਸਨੂੰ ਇੱਕ ਭੇਡੂ ਨੂੰ ਸਜ਼ਾ ਦੇ ਤੌਰ ਤੇ ਯਾਹਵੇਹ ਕੋਲ ਲਿਆਉਣਾ ਚਾਹੀਦਾ ਹੈ। ਇੱਜੜ, ਇੱਕ ਨੁਕਸ ਰਹਿਤ ਅਤੇ ਚਾਂਦੀ ਵਿੱਚ ਸਹੀ ਮੁੱਲ ਦਾ, ਪਵਿੱਤਰ ਅਸਥਾਨ ਦੇ ਸ਼ੈਕੇਲ ਦੇ ਅਨੁਸਾਰ, ਇਹ ਇੱਕ ਦੋਸ਼ ਦੀ ਭੇਟ ਹੈ।

16ਅਤੇ ਜਿਸ ਪਵਿੱਤਰ ਵਸਤੂ ਦੇ ਵਿਖੇ ਉਸ ਨੇ ਪਾਪ ਕੀਤਾ ਹੋਵੇ, ਉਸਨੂੰ ਉਸ ਪਵਿੱਤਰ ਵਸਤੂ ਦੇ ਨੁਕਸਾਨ ਦੀ ਭਰਪਾਈ ਕਰਨੀ ਚਾਹੀਦੀ ਹੈ, ਉਸ ਭੇਟ ਵਿੱਚ ਉਹ ਪੰਜਵਾਂ ਹਿੱਸਾ ਹੋਰ ਵਧਾ ਕੇ ਜਾਜਕ ਨੂੰ ਦੇਵੇ ਅਤੇ ਜਾਜਕ ਦੋਸ਼ ਬਲੀ ਦੀ ਭੇਟ ਦਾ ਭੇਡੂ ਚੜ੍ਹਾ ਕੇ ਉਸ ਦੇ ਪ੍ਰਾਸਚਿਤ ਕਰੇ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।

17“ਜੇਕਰ ਕੋਈ ਪਾਪ ਕਰਦਾ ਹੈ ਅਤੇ ਉਹ ਕਰਦਾ ਹੈ ਜੋ ਯਾਹਵੇਹ ਦੇ ਹੁਕਮਾਂ ਵਿੱਚ ਮਨਾ ਹੈ, ਭਾਵੇਂ ਉਹ ਇਸ ਨੂੰ ਨਹੀਂ ਜਾਣਦੇ, ਉਹ ਦੋਸ਼ੀ ਹਨ ਅਤੇ ਉਸ ਨੂੰ ਆਪਣੇ ਪਾਪ ਦਾ ਭਾਰ ਚੁੱਕਣਾ ਪਵੇਗਾ।

18ਉਹਨਾਂ ਨੂੰ ਜਾਜਕ ਕੋਲ ਦੋਸ਼ ਦੀ ਭੇਟ ਵਜੋਂ ਇੱਜੜ ਵਿੱਚੋਂ ਇੱਕ ਭੇਡੂ ਜੋ ਨੁਕਸ ਰਹਿਤ ਅਤੇ ਸਹੀ ਮੁੱਲ ਦਾ ਹੈ ਲਿਆਉਣਾ ਚਾਹੀਦਾ ਹੈ। ਇਸ ਤਰ੍ਹਾਂ ਜਾਜਕ ਉਹਨਾਂ ਲਈ ਪ੍ਰਾਸਚਿਤ ਕਰੇਗਾ ਜੋ ਉਹਨਾਂ ਨੇ ਅਣਜਾਣੇ ਵਿੱਚ ਕੀਤੀ ਹੈ, ਅਤੇ ਉਹਨਾਂ ਨੂੰ ਮਾਫ਼ ਕੀਤਾ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.